Jagan Reddy: ਆਂਧਰਾ ਪ੍ਰਦੇਸ਼ ਦੇ CM ਜਗਨ ਰੈਡੀ 'ਤੇ ਪੱਥਰ ਨਾਲ ਹਮਲਾ: ਮੱਥੇ 'ਤੇ ਲੱਗੀ ਸੱਟ 
Published : Apr 14, 2024, 9:13 am IST
Updated : Apr 14, 2024, 9:13 am IST
SHARE ARTICLE
YS Jagan Mohan Reddy
YS Jagan Mohan Reddy

ਰੋਡ ਸ਼ੋਅ ਦੌਰਾਨ ਲੋਕਾਂ ਨੇ ਫੁੱਲਾਂ ਸਮੇਤ ਪੱਥਰ ਸੁੱਟੇ

Jagan Reddy:  ਆਂਧਰਾ ਪ੍ਰਦੇਸ਼- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਦੇ ਪ੍ਰਧਾਨ ਵਾਈਐਸ ਜਗਨ ਮੋਹਨ ਰੈਡੀ ’ਤੇ ਚੋਣ ਪ੍ਰਚਾਰ ਦੌਰਾਨ ਸ਼ਨੀਵਾਰ ਰਾਤ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਵਿਚ ਜਗਨ ਮੋਹਨ ਜ਼ਖ਼ਮੀ ਹੋ ਗਏ। ਉਹਨਾਂ ਦੇ ਮੱਥੇ 'ਤੇ ਕਾਫ਼ੀ ਸੱਟ ਲੱਗੀ। 

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਜਗਨ ਮੋਹਨ ਨੇ ਵਿਜੇਵਾੜਾ ਵਿਚ ਮੇਮੰਥਾ ਸਿੱਧਮ (ਅਸੀਂ ਸਾਰੇ ਤਿਆਰ ਹਾਂ) ਬੱਸ ਮਾਰਚ ਕੱਢਿਆ ਸੀ। ਉਹ ਬੱਸ ਦੇ ਉਪਰੋਂ ਲੋਕਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਫੁੱਲਾਂ ਸਮੇਤ ਪੱਥਰ ਵੀ ਸੁੱਟੇ ਗਏ।

YSRCP ਨੇ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਨੇ ਮੁੱਖ ਮੰਤਰੀ 'ਤੇ ਇੱਕ ਪੱਥਰ ਸੁੱਟਿਆ, ਜਿਸ ਨਾਲ ਉਹਨਾਂ ਦੀ ਖੱਬੀ ਅੱਖ ਦੇ ਉੱਪਰ ਸੱਟ ਲੱਗੀ। ਮੁੱਖ ਮੰਤਰੀ ਨੂੰ ਮੁੱਢਲੀ ਸਹਾਇਤਾ ਲਈ ਬੱਸ ਵਿਚ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ, ਸੀਐਮ ਰੈੱਡੀ ਨੇ ਆਪਣੀ ਬੱਸ ਯਾਤਰਾ ਮੁੜ ਸ਼ੁਰੂ ਕੀਤੀ।  

ਪਾਰਟੀ ਨੇ ਮੁੱਖ ਮੰਤਰੀ 'ਤੇ ਹਮਲੇ ਲਈ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਟੀਡੀਪੀ ਦੇ ਲੋਕ ਸੀਐਮ ਰੈਡੀ ਦੇ ਦੌਰੇ ਦੀ ਲੋਕਪ੍ਰਿਅਤਾ ਨੂੰ ਬਰਦਾਸ਼ਤ ਨਹੀਂ ਕਰ ਸਕੇ। ਇਸ ਦਾ ਜਵਾਬ ਸੂਬੇ ਦੇ ਲੋਕ 13 ਮਈ ਨੂੰ ਦੇਣਗੇ। 

(For more Punjabi news apart from Jagan Reddy Injured In Stone-Throwing While road Show , stay tuned to Rozana Spokesman

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement