ਮੈਕਸ ਹਸਪਤਾਲ ਦੇ ਡਾਕਟਰ, ਨਰਸ ਅਤੇ ਇਕ ਹੋਰ ਮੁਲਾਜ਼ਮ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ
Published : Apr 14, 2020, 2:34 pm IST
Updated : Apr 14, 2020, 2:34 pm IST
SHARE ARTICLE
file photo
file photo

ਦਿੱਲੀ ਦੇ ਉਘੇ ਨਿਜੀ ਹਸਪਤਾਲ ਦੇ ਡਾਕਟਰ, ਨਰਸ ਅਤੇ ਇਕ ਹੋਰ ਮੁਲਾਜ਼ਮ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸਾਕੇਤ ਵਿਚ ਪੈਂਦੇ ਮੈਕਸ ਹਸਪਤਾਲ

ਨਵੀਂ ਦਿੱਲੀ, 13 ਅਪ੍ਰੈਲ: ਦਿੱਲੀ ਦੇ ਉਘੇ ਨਿਜੀ ਹਸਪਤਾਲ ਦੇ ਡਾਕਟਰ, ਨਰਸ ਅਤੇ ਇਕ ਹੋਰ ਮੁਲਾਜ਼ਮ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸਾਕੇਤ ਵਿਚ ਪੈਂਦੇ ਮੈਕਸ ਹਸਪਤਾਲ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੂੰ ਹਸਪਤਾਲ ਤੋਂ ਪੀੜਤ ਹੋਣ ਦਾ ਬਿਲਕੁਲ ਵੀ ਖ਼ਦਸ਼ਾ ਨਹੀਂ ਸੀ। ਹਸਪਤਾਲ ਦੇ ਬਿਆਨ ਮੁਤਾਬਕ ਹਾਲੇ ਤਕ ਹਸਪਤਾਲ ਦੇ ਤਿੰਨ ਕਾਮਿਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਇਕ ਡਾਕਟਰ, ਨਰਸ ਅਤੇ ਗ਼ੈਰ ਮੈਡੀਕਲ ਮੁਲਾਜ਼ਮ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ।

File photoFile photo

ਹਾਲ ਹੀ ਵਿਚ ਮੈਕਸ ਹਸਪਤਾਲ ਵਿਚ ਦਿਲ ਦੇ ਰੋਗਾਂ ਦੇ ਇਲਾਜ ਲਈ ਦੋ ਰੋਗੀਆਂ ਨੂੰ ਦਾਖ਼ਲ ਕਰਾਇਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿਚ ਕੋਵਿਡ 19 ਦੀ ਪੁਸ਼ਟੀ ਹੋਈ। ਬਿਆਨ ਵਿਚ ਕਿਹਾ ਗਿਆ, '39 ਸਿਹਤ ਕਾਮਿਆਂ ਨੂੰ ਮੈਕਸ ਹਸਪਤਾਲ, ਸਾਕੇਤ ਵਿਚ ਵਖਰੇ ਵਾਰਡ ਵਿਚ ਅਲੱਗ ਰਖਿਆ ਗਿਆ ਹੈ ਜਿਨ੍ਹਾਂ ਦੇ ਰੋਗੀਆਂ ਦੇ ਸੰਪਰਕ ਵਿਚ ਆਉਣ ਦਾ ਪਤਾ ਲੱਗਾ ਸੀ।' ਇਨ੍ਹਾਂ ਸਾਰਿਆਂ ਅੰਦਰ ਇਸ ਬੀਮਾਰੀ ਦੇ ਲੱਛਣ ਵਿਖਾਈ ਦੇ ਰਹੇ ਸਨ ਅਤੇ ਰੋਗੀਆਂ ਦੇ ਸੰਪਰਕ ਵਿਚ ਆਉਣ ਦੇ ਪੰਜਵੇਂ ਦਿਨ ਯਾਨੀ 14 ਅਪ੍ਰੈਲ ਨੂੰ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ।  (ਏਜੰਸੀ)  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement