ਏਅਰ ਇੰਡੀਆ ਤੋਂ ਬਾਅਦ ਹੁਣ ਰੇਲ ਗੱਡੀਆਂ ਦੀ ਲੱਗੇਗੀ ਬੋਲੀ
Published : Dec 13, 2019, 5:04 pm IST
Updated : Dec 13, 2019, 5:05 pm IST
SHARE ARTICLE
file photo
file photo

ਪੂਰੀ ਪ੍ਰਕਿਰਿਆ ਨੂੰ ਲੱਗ ਸਕਦੇ ਹਨ ਛੇ ਮਹੀਨੇਂ

ਨਵੀਂ ਦਿੱਲੀ : ਭਾਰਤੀ ਰੇਲਵੇ ਆਪਣੀਆਂ ਟਰੇਨਾਂ, ਸਟੇਸ਼ਨਾਂ ਅਤੇ ਰੂਟ ਦੇ ਪ੍ਰਾਈਵੇਟ ਕਰਨ ਦੀ ਪ੍ਰਕਿਰਿਆ ਤੇਜ਼ ਕਰ ਰਿਹਾ ਹੈ। 8-9 ਦਸੰਬਰ ਨੂੰ ਹੋਈ ਇਕ ਹਾਈ ਲੈਵਲ ਮੀਟਿੰਗ ਵਿਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਰੇਲਵੇ ਅਧਿਕਾਰੀਆਂ ਨਾਲ ਪ੍ਰਾਈਵੇਟ ਆਪਰੇਟਰਾਂ ਦੇ ਲਈ 150 ਨਵੇਂ ਰੂਟਾਂ ਦੀ ਪਹਿਚਾਣ ਕਰ ਅਤੇ ਅੱਗੇ ਦਾ ਖਰੜਾ ਤਿਆਰ ਕਰਨ ਲਈ ਕਿਹਾ ਹੈ।  ਇਨ੍ਹਾਂ ਰੂਟਾਂ 'ਤੇ ਦਰਤੂ, ਤੇਜਸ ਅਤੇ ਰਾਜਧਾਨੀ ਐਕਸਪ੍ਰੈਸ ਵਰਗੀ ਪ੍ਰੀਮੀਅਰ ਟਰੇਨਾਂ ਚੱਲਣਗੀਆਂ ਭਾਵ ਕਿ ਇਨ੍ਹਾਂ ਦਾ ਆਪਰੇਸ਼ਨ ਪ੍ਰਾਈਵੇਟ ਕੰਪਨੀਆਂ ਦੇਖਣਗੀਆਂ।

PhotoPhoto

ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਇਸ ਨੂੰ ਲੈ ਕੇ ਅਗਲੇ ਮਹੀਨੇ 150 ਟਰੇਨਾਂ ਦੀ ਬੋਲੀ ਵੀ ਸ਼ੁਰੂ ਕਰ ਦੇਵੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਰੇਲਵੇ ਅਗਲੇ ਮਹੀਨੇਂ 150 ਟਰੇਨਾਂ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰੇਗੀ।

PhotoPhoto

ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਇਸ ਲਈ ਇਸ ਪ੍ਰਕਿਰਿਆ ਵਿਚ ਸਮਾਂ ਲੱਗ ਰਿਹਾ ਹੈ। ਪੂਰੀ ਪ੍ਰਕਿਰਿਆ ਪੜਾਵਾਂ ਵਿਚ ਹੋਣੀ ਹੈ। ਪਹਿਲਾਂ ਯੋਗਤਾ ਦੇ ਲਈ ਬੇਨਤੀਆਂ ਮੰਗਵਾਈਆਂ ਜਾਣਗੀਆਂ। ਜਿਸ ਵਿਚ ਬੋਲੀ ਲਗਾਉਣ ਵਾਲੀ ਕੰਪਨੀਆਂ ਆਫਣੀ ਯੋਗਤਾ ਭੇਜਣਗੀਆਂ। ਇਸ ਤੋਂ ਬਾਅਦ ਦੂਜੇ ਪੜਾਅ ਵਿਚ ਪ੍ਰਸਤਾਵ ਲਈ ਬੇਨਤੀ ਦੇਖੀ ਜਾਵੇਗੀ। ਇਹ ਸੱਭ ਕੁੱਝ ਹੋਣ ਵਿਚ ਛੇ ਮਹੀਨੇਂ ਲੱਗਣਗੇ।

file photofile photo

ਸੂਤਰਾਂ ਮੁਤਾਬਕ ਇਨ੍ਹਾਂ ਰੂਟਾਂ ਉੱਤੇ 30 ਪ੍ਰਾਈਵੇਟ ਟਰੇਨਾਂ ਮੁੰਬਈ ਵਿਚ ਚਲਾਈ ਜਾ ਸਕਣਗੀਆਂ। ਇਹ ਟਰੇਨਾਂ ਵੈਸਟਰਨ ਅਤੇ ਸੈਂਟਰਲ ਰੇਲਵੇ ਦੇ ਰੂਟ ਦੀ ਹੋ ਸਕਦੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਸਦ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਨੂੰ ਵੇਚਣ ਦੇ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਸਰਕਾਰ ਇਸ ਕੰਪਨੀ ਵਿਚੋਂ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੇ ਲਈ ਬੋਲੀ ਦਸਤਾਵੇਜ਼ ਤਿਆਰ ਕਰ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement