ਆਯੂਰਵੈਦ ਭਾਰਤ ਦੀ ਵਿਰਾਸਤ, ਇਸ ਦੇ ਵਿਸਤਾਰ 'ਚ ਮਨੁੱਖਤਾ ਦੀ ਭਲਾਈ: ਮੋਦੀ
Published : Nov 13, 2020, 10:17 pm IST
Updated : Nov 13, 2020, 10:17 pm IST
SHARE ARTICLE
image
image

ਕਿਹਾ, ਕੋਰੋਨਾ ਕਾਲ ਦੌਰਾਨ ਸਾਰੇ ਵਿਸ਼ਵ 'ਚ ਆਯੂਰਵੈਦਿਕ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧੀ

ਮੋਦੀ ਨੇ ਆਯੂਰਵੈਦ ਦਿਵਸ 'ਤੇ ਦੇਸ਼ ਨੂੰ ਸਮਰਪਿਤ ਕੀਤੀਆਂ ਦੋ ਰਾਸ਼ਟਰੀ ਸੰਸਥਾਵਾਂ



ਨਵੀਂ ਦਿੱਲੀ, 13 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਯੂਰਵੈਦ ਭਾਰਤ ਦੀ ਵਿਰਾਸਤ ਹੈ ਜਿਸ ਦਾ ਵਿਸਤਾਰ ਸਾਰੀ ਮਨੁੱਖਤਾ ਦੀ ਭਲਾਈ ਸਮਾਈ ਹੋਈ ਹੈ।

imageimage


ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲਾਗ ਕਾਰਨ ਭਾਰਤ ਸਥਿਰ ਸਥਿਤੀ 'ਚ ਹੈ, ਇਸ ਲਈ ਰਵਾਇਤੀ ਮੈਡੀਕਲ ਪ੍ਰਣਾਲੀ ਦਾ ਇਸ ਵਿਚ ਵੱਡਾ ਯੋਗਦਾਨ ਹੈ ਜੋ ਅੱਜ ਦੂਜੇ ਦੇਸ਼ਾਂ ਨੂੰ ਵੀ ਅਮੀਰ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲਾਂ ਪੰਜਵੇਂ ਆਯੂਰਵੈਦ ਦਿਵਸ ਨੂੰ ਆਯੂਰਵੈਦ ਸੰਸਥਾਨਾਂ, ਜਾਮਨਗਰ ਦੇ ਆਯੂਰਵੇਦ ਟੀਚਿੰਗ ਐਂਡ ਰਿਸਰਚ (ਆਈਟੀਆਰਏ) ਅਤੇ ਜੈਪੁਰ ਦੇ ਰਾਸ਼ਟਰੀ ਆਯੂਰਵੈਦ (ਐਨਆਈਏ) ਨੂੰ ਸਮਰਪਿਤ ਕਰਨ ਤੋਂ ਬਾਅਦ ਅਪਣੇ ਸੰਬੋਧਨ 'ਚ ਕਹੀਆਂ।


ਉਨ੍ਹਾਂ ਕਿਹਾ ਕਿ ਆਯੂਰਵੈਦ ਭਾਰਤ ਦੀ ਵਿਰਾਸਤ ਹੈ, ਇਸ ਦੇ ਵਿਸਤਾਰ ਵਿਚ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਇਹ ਵੇਖ ਕੇ ਕਿਸ ਭਾਰਤੀ ਨੂੰ ਖ਼ੁਸ਼ੀ ਨਹੀਂ ਹੋਵੇਗੀ ਕਿ ਸਾਡਾ ਰਵਾਇਤੀ ਗਿਆਨ ਹੁਣ ਹੋਰ ਦੇਸ਼ਾਂ ਨੂੰ ਵੀ ਅਮੀਰ ਬਣਾ ਰਿਹਾ ਹੈ। ਅੱਜ, ਬ੍ਰਾਜੀਲ ਦੀ ਰਾਸ਼ਟਰੀ ਨੀਤੀ 'ਚ ਆਯੂਰਵੈਦ ਸ਼ਾਮਲ ਹੈ। ਭਾਰਤ-ਅਮਰੀਕਾ ਸਬੰਧ ਹਨ ਜਾਂ ਭਾਰਤ ਜਰਮਨੀ ਰਿਸ਼ਤੇ ਹੋਣ, ਆਯੂਸ਼ ਅਤੇ ਰਵਾਇਤੀ ਦਵਾਈ ਨਾਲ ਜੁੜੇ ਸਹਿਯੋਗ ਨਿਰੰਤਰ ਵੱਧ ਰਿਹਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement