ਵਿਕਾਸ ਦੁਬੇ ਕਾਂਡ : ਇਕ ਮੈਂਬਰੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ
Published : Jul 13, 2020, 9:14 am IST
Updated : Jul 13, 2020, 9:14 am IST
SHARE ARTICLE
 Vikas Dubey
Vikas Dubey

ਯੂਪੀ ਸਰਕਾਰ ਨੇ ਅਪਰਾਧੀ ਵਿਕਾਸ ਦੁਬੇ ਕਾਂਡ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ

ਲਖਨਊ, 12 ਜੁਲਾਈ  : ਯੂਪੀ ਸਰਕਾਰ ਨੇ ਅਪਰਾਧੀ ਵਿਕਾਸ ਦੁਬੇ ਕਾਂਡ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਸੇਵਾਮੁਕਤ ਜੱਜ ਸ਼ਸ਼ੀ ਕਾਂਤ ਅਗਰਵਾਲ  ਦੀ ਅਗਵਾਈ ਹੇਠ ਇਕ ਮੈਂਬਰੀ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇਗਾ। ਕਮਿਸ਼ਨ ਦਾ ਮੁੱਖ ਦਫ਼ਤਰ ਕਾਨਪੁਰ ਵਿਚ ਹੋਵੇਗਾ। 

File Photo File Photo

ਗ੍ਰਹਿ ਵਿਭਾਗ ਦੇ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਦਸਿਆ ਕਿ ਰਾਜਪਾਲ ਦੀ ਰਾਏ ਹੈ ਕਿ ਲੋਕ ਅਹਿਮੀਅਤ ਦੇ ਵਿਸ਼ੇ ਵਿਚ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਦੁਆਰਾ ਦੋ-ਤਿੰਨ ਜੁਲਾਈ ਅਤੇ 10 ਜੁਲਾਈ ਦੀ ਘਟਨਾ ਅਤੇ ਇਸ ਸਮੇਂ ਦੌਰਾਨ ਇਸ ਘਟਨਾ ਨਾਲ ਸਬੰਧਤ ਵੱਖ ਵੱਖ ਥਾਵਾਂ ’ਤੇ ਪੁਲਿਸ ਅਤੇ ਅਪਰਾਧੀਆਂ ਵਿਚਾਲੇ ਹੋਏ ਮੁਕਾਬਲਿਆਂ ਦੇ ਸਬੰਧ ਵਿਚ ਜਾਂਚ ਜ਼ਰੂਰੀ ਹੈ। ਕਮਿਸ਼ਨ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨਾਲ ਸਬੰਧਤ ਘਟਨਾ ਅਤੇ ਪੁਲਿਸ ਅਤੇ ਦੁਬੇ ਦੇ ਸਾਥੀਆਂ ਵਿਚਾਲੇ ਹੋਏ ਮੁਕਾਬਲਿਆਂ ਦੀ ਜਾਂਚ ਕਰੇਗਾ। 

ਇਸ ਤੋਂ ਇਲਾਵਾ ਦੁਬੇ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੀ ਵੀ ਜਾਂਚ ਕੀਤੀ ਜਾਵੇਗੀ। ਕਮਿਸ਼ਨ ਦੋ ਮਹੀਨਿਆਂ ਅੰਦਰ ਅਪਣੀ ਜਾਂਚ ਪੂਰੀ ਕਰੇਗਾ।  ਏਡੀਜੀਪੀ ਹਰੀਰਾਮ ਸ਼ਰਮਾ ਅਤੇ ਅਤੇ ਇਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਰਵਿੰਦਰ ਗੌੜ ਨੂੰ ਐਸਆਈਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement