‘ਅੱਛੇ ਦਿਨ’ ਜਾਰੀ ਹਨ!ਹੁਣ ਟਮਾਟਰ ਨੇ ਲੋਕ ਕੀਤੇ ‘ਲਾਲ-ਪੀਲੇ’
Published : Jul 13, 2020, 9:26 am IST
Updated : Jul 13, 2020, 9:26 am IST
SHARE ARTICLE
tomatos Price
tomatos Price

 50 ਤੋਂ 70 ਰੁਪਏ ਤਕ ਪੁੱਜੀ ਕੀਮਤ, ਹਰ ਹਫ਼ਤੇ 10 ਰੁਪਏ ਦਾ ਵਾਧਾ

ਨਵੀਂ ਦਿੱਲੀ, 12 ਜੁਲਾਈ : ਪਹਿਲਾਂ ਪਿਆਜ਼ ਤੇ ਹੁਣ ਟਮਾਟਰ ਨੇ ਲੋਕਾਂ ਦੀ ਜੇਬ ਢਿੱਲੀ ਕਰ ਦਿਤੀ ਹੈ। ਆਰਥਕ ਪੱਖੋਂ ਮੁਸ਼ਕਲ ਚੱਲ ਰਹੇ ਇਸ ਦੌਰ ਵਿਚ ਸਪਲਾਈ ਘੱਟ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ ਲਗਾਤਾਰ ਚੜ੍ਹਦੀਆਂ ਜਾ ਰਹੀਆਂ ਹਨ। ਕੌਮੀ ਰਾਜਧਾਨੀ ਵਿਚ ਐਤਵਾਰ ਨੂੰ ਪਰਚੂਨ ਬਾਜ਼ਾਰ ਵਿਚ ਟਮਾਟਰ 70 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਿਆ। ਦਿੱਲੀ ਵਿਚ ਟਮਾਟਰ ਇਕ ਜੂਨ ਤੋਂ ਹਫ਼ਤਾ ਦਰ ਹਫ਼ਤਾ ਦਸ ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਰਿਹਾ ਹੈ।

ਇਹ ਵਾਧਾ ਨਾ ਸਿਰਫ਼ ਗ਼ੈਰਜਥੇਬੰਦਕ ਪਰਚੂਨ ਬਾਜ਼ਾਰ ਵਿਚ ਹੋ ਰਿਹਾ ਹੈ ਸਗੋਂ ਮਦਰ ਡੇਅਰੀ ਦੇ ਸਫ਼ਲ ਸਟੋਰ ਅਤੇ ਬਿਗ ਬਾਸਕੇਟ ਤੇ ਗ੍ਰੋਫ਼ਰ ਜਿਹੀਆਂ ਈ ਦੁਕਾਨਾਂ ਵਿਚ ਵੀ ਤੇਜ਼ੀ ਵੇਖੀ ਜਾ ਰਹੀ ਹੈ। ਚੰਡੀਗੜ੍ਹ, ਪੰਜਾਬ, ਹਰਿਆਣਾ ਦੇ ਬਾਜ਼ਾਰਾਂ ਵਿਚ ਟਮਾਟਰ ਦੇ ਭਾਅ ਵਿਚ ਤੇਜ਼ੀ ਵੇਖੀ ਜਾ ਰਹੀ ਹੈ। ਇਥੇ  50 ਰੁਪਏ ਤੋਂ 70 ਰੁਪਏ ਤਕ ਟਮਾਮਟਰ ਵਿਕ ਰਿਹਾ ਹੈ। ਐਤਵਾਰ ਨੂੰ ਬਿਗ ਬਾਸਕੇਟ 60 ਤੋਂ 66 ਰੁਪਏ ਕਿਲੋ ਅਤੇ ਗ੍ਰੋਫ਼ਰਸ 53 ਤੋਂ 55 ਰੁਪਏ ਕਿਲੋ ਦੀ ਦਰ ਨਾਲ ਟਮਾਟਰ ਵੇਚ ਰਹੀ ਸੀ।

File Photo File Photo

ਕਾਰੋਬਾਰੀਆਂ ਨੇ ਦਸਿਆ ਕਿ ਗ਼ੈਰਜਥੇਬੰਦਕ ਪਰਚੂਨ ਬਾਜ਼ਾਰ ਵਿਚ ਇਲਾਕੇ ਅਤੇ ਗੁਣਵੱਤਾ ਦੇ ਹਿਸਾਬ ਨਾਲ ਟਮਾਟਰ 70 ਰੁਪਹੇ ਕਿਲੋ ਦੇ ਆਲੇ ਦੁਆਲੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਤਪਾਦਕ ਰਾਜਾਂ ਤੋਂ ਸਪਲਾਈ ਠੀਕ ਨਾ ਹੋਣ ਕਾਰਨ ਥੋਕ ਮੰਡੀਆਂ ਵਿਚ ਵੀ ਟਮਾਟਰ ਦੇ ਭਾਅ ਉਪਰ ਚੱਲ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਦਖਣੀ ਭਾਰਤ ਦੇ ਉਤਪਾਦਕ ਰਾਜਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨੇ ਕੁੱਝ ਇਲਾਕਿਆਂ ਵਿਚ ਫ਼ਸਲ ਦੀ ਕਟਾਈ ’ਤੇ ਅਸਰ ਪਾਇਆ ਹੈ।

ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਵਿਚ ਨਾ ਸਿਰਫ਼ ਦਿੱਲੀ ਵਿਚ ਸਗੋਂ ਗੁਆਂਢੀ ਰਾਜਾਂ ਵਿਚ ਵੀ ਟਮਾਟਰ ਦੀਆਂ ਕੀਮਤਾਂ ਵਿਚ ਤੇਜ਼ੀ ਵੇਖੀ ਗਈ ਹੈ। ਯੂਪੀ, ਰਾਜਸਥਾਨ, ਝਾਰਖੰਡ, ਪੰਜਾਬ, ਤਾਮਿਲਨਾਡੂ, ਕੇਰਲਾ, ਜੰਮੂ ਕਸ਼ਮੀਰ ਅਤੇ ਅਰੁਣਾਂਚਲ ਪ੍ਰਦੇਸ਼ ਟਮਾਟਰ ਉਤਪਾਦਨ ਵਾਲੇ ਅਜਿਹੇ ਰਾਜ ਹਨ ਜਿਨ੍ਹਾਂ ਦੀ ਖਪਤ ਉਨ੍ਹਾਂ ਦੇ ਉਤਪਾਦਨ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਸਾਲਾਨਾ ਲਗਭਗ 197.3 ਲੱਖ ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ ਸਗੋਂ ਖਪਤ ਲਗਭਗ 115.1 ਲੱਖ ਟਨ ਹੈ। (ਏਜੰਸੀ)  

File Photo File Photo

ਖ਼ਰਾਬ ਮੌਸਮ ਕਾਰਨ ਕੀਮਤਾਂ ਵਧੀਆਂ : ਪਾਸਵਾਨ
ਪਿਛਲੇ ਹਫ਼ਤੇ, ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਟਮਾਟਰ ਦੀ ਕੀਮਤ ਵਿਚ ਉਤਰਾਅ-ਚੜ੍ਹਾਅ ਖ਼ਰਾਬ ਮੌਸਮ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਉਪਜ ਖ਼ਰਾਬ ਰਹੀ ਹੈ। ਮਾਹਰਾਂ ਨੇ ਕਿਹਾ ਕਿ ਆਮ ਤੌਰ ’ਤੇ ਸਾਲ ਦੇ ਇਸ ਸਮੇਂ ਵਿਚ ਟਮਾਟਰ ਦੀ ਕੀਮਤ ਤੇਜ਼ੀ ਨਾਲ ਵਧਦੀ ਹੈ ਅਤੇ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਵਿਚ ਵੀ ਇਹੋ ਵਿਖਾਈ ਦਿਤਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement