ਪ੍ਰਸਿੱਧ ਡਾਕਟਰ ਸਨਮੁਖ ਜੋਸ਼ੀ ਨੇ ਲੋਕਾਂ ਦੀ ਭਲਾਈ ਲਈ 18 ਲੱਖ ਰੁਪਏ ਦੀ ਸਾਲਾਨਾ ਤਨਖਾਹ ਨਾ ਲੈਣ ਦਾ ਕੀਤਾ ਫੈਸਲਾ

By : GAGANDEEP

Published : Dec 12, 2022, 10:31 am IST
Updated : Dec 12, 2022, 12:13 pm IST
SHARE ARTICLE
photo
photo

ਕਿਹਾ- ਲੋਕ ਭਲਾਈ ਲਈ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹਾਂਗਾ

 

ਅਹਿਮਾਦਾਬਾਦ: ਗੁਜਰਾਤ ਦੇ ਪ੍ਰਸਿੱਧ ਡਾਕਟਰ ਸਨਮੁਖ ਜੋਸ਼ੀ ਨੇ ਨਿਰਸਵਾਰਥ ਸੇਵਾ ਲਈ 18 ਲੱਖ ਰੁਪਏ ਦੀ ਸਾਲਾਨਾ ਤਨਖਾਹ ਨਾ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਉਹ ਲੋਕ ਸਮਰਪਣ ਬਲੱਡ ਬੈਂਕ ਨੂੰ ਸੇਵਾਵਾਂ ਦਿੰਦੇ ਰਹਿਣਗੇ। ਡਾਕਟਰ ਜੋਸ਼ੀ ਕਹਿੰਦੇ ਹਨ ਕਿ ਮੈਂ 76 ਸਾਲ ਦਾ ਹਾਂ। ਕੋਰੋਨਾ ਦੇ ਦੌਰ ਦੌਰਾਨ ਮੇਰੇ ਅੰਦਰੋਂ ਆਵਾਜ਼ ਆਈ ਕਿ ਮੈਨੂੰ ਇੰਸਟੀਚਿਊਟ ਤੋਂ ਤਨਖਾਹ ਨਹੀਂ ਲੈਣੀ ਚਾਹੀਦੀ ਕਿਉਂਕਿ ਹੁਣ ਉਹਨਾਂ ਨੂੰ  ਪੈਸੇ ਦੀ ਕੋਈ ਲੋੜ ਨਹੀਂ ਹੈ।

ਪਰਿਵਾਰ ਦੇ ਮੈਂਬਰ ਵੀ ਇਸ ਫੈਸਲੇ ਤੋਂ ਖੁਸ਼ ਹਨ। ਡਾਕਟਰ ਜੋਸ਼ੀ ਦਾ ਕਹਿਣਾ ਹੈ ਕਿ ਇਸ ਉਮਰ 'ਚ ਮੈਂ ਅੱਧੀ ਰਾਤ ਨੂੰ ਵੀ ਤਿਆਰ ਰਹਿੰਦਾ ਹਾਂ ਜੇਕਰ ਦੇਸ਼ ਦੇ ਕਿਸੇ ਹਸਪਤਾਲ ਜਾਂ ਬਲੱਡ ਬੈਂਕ 'ਚ ਬਲੱਡ ਜਾਂ ਨਵੇਂ ਬਲੱਡ ਗਰੁੱਪ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਸੈਂਪਲ ਮੇਰੇ ਕੋਲ ਹੀ ਆਉਂਦੇ ਹਨ। “ਇਸ ਲਈ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹਾਂਗਾ। ਦੂਜੇ ਪਾਸੇ ਬਲੱਡ ਬੈਂਕ ਨੇ ਡਾਕਟਰ ਜੋਸ਼ੀ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਲਈ ਹੈ।

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement