ਕਿਸਾਨ ਦਾ ਕਤਲ ਕਰ ਕੇ ਲਾਸ਼ ਦਰਖਤ ਨਾਲ ਲਟਕਾਈ, ਪੈਦਾ ਹੋਇਆ ਜਾਤੀ ਤਣਾਅ
Published : Nov 12, 2018, 8:25 pm IST
Updated : Nov 13, 2018, 1:56 pm IST
SHARE ARTICLE
Death
Death

ਸਿੰਕਦਰਾ ਦੇ ਲੌਹਕਰੇਰਾ ਪਿੰਡ ਵਿਚ ਇਕ ਕਿਸਾਨ ਦਾ ਕਥਿਤ ਤੌਰ ਤੇ ਕਤਲ ਕਰ ਕੇ ਲਾਸ਼ ਨੂੰ ਦਰਖਤ ਤੇ ਲਟਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਉਤਰ ਪ੍ਰਦੇਸ਼ , ( ਭਾਸ਼ਾ ) : ਸਿੰਕਦਰਾ ਦੇ ਲੌਹਕਰੇਰਾ ਪਿੰਡ ਵਿਚ ਇਕ ਕਿਸਾਨ ਦਾ ਕਥਿਤ ਤੌਰ ਤੇ ਕਤਲ ਕਰ ਕੇ ਲਾਸ਼ ਨੂੰ ਦਰਖਤ ਤੇ ਲਟਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪਿੰਡ ਵਿਚ ਜਾਤੀ ਤਣਾਅ ਪੈਦਾ ਹੋ ਗਿਆ ਹੈ। ਵੱਧ ਰਹੇ ਤਣਾਅ ਨੂੰ ਦੇਖਦੇ ਹੋਏ ਪਿੰਡ ਵਿਚ ਕਈਆਂ ਥਾਣਿਆਂ ਦੀ ਫੋਰਸ ਨੂੰ ਵੀ ਬੁਲਾ ਲਿਆ ਗਿਆ ਹੈ। ਪਿੰਡ ਨਿਵਾਸੀ ਦੋਸ਼ੀਆਂ ਦੀ ਤੁਰਤ ਗ੍ਰਿਫਤਾਰੀ ਕਰ ਕੇ ਸਖ਼ਤ ਕਾਰਵਾਈ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਮਾਮਲੇ ਮੁਤਾਬਕ ਲੌਹਕਰੇਰਾ ਦਾ 55 ਸਾਲਾ ਰੱਜਾਰਾਮ ਰਾਤ ਨੂੰ ਅਪਣੇ ਖੇਤ ਵਿਖੇ ਸੋਣ ਲਈ ਗਿਆ ਸੀ।

CrimeCrime

ਪਰ ਸਵੇਰੇ ਉਸ ਦੀ ਲਾਸ਼ ਦਰਖਤ ਨਾਲ ਲਟਕੀ ਹੋਈ ਮਿਲੀ। ਪਿੰਡ ਵਾਲਿਆਂ ਨੇ ਲਾਸ਼ ਦੇਖ ਕੇ ਇਸ ਦੀ ਜਾਣਕਾਰੀ ਉਸ ਦੇ ਪਰਵਾਰ ਨੂੰ ਦਿਤੀ। ਇਸ ਘਟਨਾ ਨਾਲ ਜਾਤੀ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਪਰਵਾਰ ਨੇ ਕਤਲ ਦਾ ਦੋਸ਼ ਪਿੰਡ ਦੇ ਹੀ ਜਾਟ ਪੱਖ ਦੇ ਲੋਕਾਂ ਤੇ ਲਗਾਇਆ ਹੈ। ਐਤਵਾਰ ਸ਼ਾਮ ਨੂੰ ਕਿਸਾਨ ਦਾ ਦੋਸ਼ੀ ਪੱਖ ਦੇ ਲੋਕਾਂ ਨਾਲ ਵਿਵਾਦ ਹੋਇਆ ਸੀ। ਪੁਲਿਸ ਚੌਂਕੀ ਤੇ ਦੋਨੋਂ ਪੱਖਾਂ ਵਿਚ ਸਮਝੌਤਾ ਹੋ ਗਿਆ ਸੀ ਪਰ ਪਰਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਖੇਤਾਂ ਵਿਚ ਕਤਲ ਕਰ ਕੇ ਲਾਸ਼ ਨੂੰ ਦਰਖਤ ਨਾਲ ਲਟਕਾ ਦਿਤਾ।

CrimeThe Crime

ਚੌਂਕੀ ਦੀ ਪੁਲਿਸ ਨੇ ਲਾਸ਼ ਨੂੰ ਦਰਖਤ ਤੋਂ ਉਤਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਅਧਿਕਾਰੀਆਂ ਨੂੰ ਬੁਲਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕਰ ਦਿਤਾ। ਸੀਓ ਹਰੀਪਰਵਤ ਅਭਿਸ਼ੇਕ ਅਤੇ ਇੰਸਪੈਕਟਰ ਅਜੇ ਕੌਸ਼ਲ ਨੇ ਪਰਵਾਰ ਵਾਲਿਆਂ ਨੂੰ ਸਮਝਾਇਆ ਪਰ ਉਹ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਏ। ਥਾਣਾ ਸਿੰਕਦਰਾ ਦੇ ਇੰਸਪੈਕਟਰ ਅਜੇ ਕੌਸ਼ਲ ਨੇ ਦੱਸਿਆ ਕਿ ਪਰਵਾਰ ਵਾਲਿਆਂ ਨੂੰ ਕਿਸੇ ਤਰ੍ਹਾਂ ਸਮਝਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪਰਵਾਰ ਨੇ ਕਤਲ ਦੇ ਸਬੰਧ ਵਿਚ ਬਿਆਨ ਦਿਤਾ ਹੈ ਜਿਸ ਦੇ ਆਧਾਰ ਤੇ ਅਗਲੇਰੀ ਜਾਂਚ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement