ਜੱਦੀ ਜਾਇਦਾਦ ਵਿਚ ਧੀ ਨੂੰ ਪੁੱਤਰ ਸਮਾਨ ਮਿਲੇਗਾ ਹੱਕ
Published : Aug 12, 2020, 9:25 am IST
Updated : Aug 12, 2020, 9:25 am IST
SHARE ARTICLE
 Supreme Court
Supreme Court

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਨਵੀਂ ਦਿੱਲੀ, 11 ਅਗੱਸਤ : ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਹਿੰਦੂ ਪ੍ਰਵਾਰ ਦੀ ਜੱਦੀ ਜਾਇਦਾਦ ਵਿਚ ਧੀ ਦਾ ਵੀ ਪੁੱਤਰ ਦੀ ਤਰ੍ਹਾਂ ਸਮਾਨ ਅਧਿਕਾਰ ਹੋਵੇਗਾ। ਭਾਵੇਂ ਹੀ ਹਿੰਦੂ ਉਤਰਾਧਿਕਾਰ ਐਕਟ 2005 ਦੇ ਲਾਗੂ ਹੋਣ ਤੋਂ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਕਿਉਂ ਨਾ ਹੋ ਗਈ ਹੋਵੇ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਹਿੰਦੂ ਉਤਰਾਧਿਕਾਰ ਕਾਨੂੰਨ ਵਿਚ 2005 ਵਿਚ ਕੀਤੇ ਗਏ ਸੋਧ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਸੋਧ ਤੋਂ ਪਹਿਲਾਂ ਵੀ ਕਿਸੇ ਪਿਤਾ ਦੀ ਮੌਤ ਹੋ ਗਈ ਹੋਵੇ ਤਾਂ ਵੀ ਉਸ ਦੀਆਂ ਧੀਆਂ ਨੂੰ ਪਿਤਾ ਦੀ ਜਾਇਦਾਦ ਵਿਚ ਬਰਾਬਰ ਹਿੱਸਾ ਮਿਲੇਗਾ। ਜਸਟਿਸ ਮਿਸ਼ਰਾ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਇਕ ਧੀ ਜੀਵਨ ਭਰ ਲਈ ਪਿਆਰੀ ਧੀ ਹੁੰਦੀ ਹੈ। ਇਸ ਲਈ ਉਸ ਨੂੰ ਪਿਤਾ ਦੀ ਜਾਇਦਾਦ ਵਿਚ ਪੂਰਾ ਅਧਿਕਾਰ ਹੈ। ਜ਼ਿਕਰਯੋਗ ਹੈ ਕਿ 2005 ਵਿਚ ਹਿੰਦੂ ਉਤਰਾਧਿਕਾਰ ਕਾਨੂੰਨ 1956 ਵਿਚ ਸੋਧ ਕੀਤਾ ਗਿਆ ਸੀ, ਇਸ ਤਹਿਤ ਜੱਦੀ ਜਾਇਦਾਦ ਵਿਚ ਧੀਆਂ ਨੂੰ ਬਰਾਬਰ ਦਾ ਹਿੱਸਾ ਦੇਣ ਦੀ ਗੱਲ ਕਹੀ ਗਈ ਸੀ। ਸ਼੍ਰੇਣੀ-ਇਕ ਦੀ ਕਾਨੂੰਨੀ ਵਾਰਸ ਹੋਣ ਦੇ ਨਾਤੇ ਜਾਇਦਾਦ 'ਤੇ ਧੀ ਦਾ ਪੁੱਤਰ ਜਿੰਨਾ ਹੱਕ ਹੈ। ਵਿਆਹ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੀ ਵਿਆਖਿਆ ਦੀ ਮੰਗ ਕੀਤੀ ਗਈ ਸੀ ਕਿ ਕੀ ਇਹ ਸੋਧ ਪੂਰਵਪ੍ਰਭਾਵੀ ਹੋਵੇਗਾ ਜਾਂ ਨਹੀਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement