ਯੋਗੀ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Published : Jun 12, 2020, 10:37 pm IST
Updated : Jun 12, 2020, 10:37 pm IST
SHARE ARTICLE
1
1

ਯੋਗੀ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਲਖਨਊ, 12 ਜੂਨ : ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਯਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰੇ ਫ਼ੋਨ ਤੋਂ ਬਾਅਦ ਲਖਨਊ ਪੁਲਿਸ ਪ੍ਰਸ਼ਾਸਨ 'ਚ ਸਨਸਨੀ ਫੈਲ ਗਈ। ਮੁੱਖ ਮੰਤਰੀ ਦੇ ਕਾਲੀਦਾਸ ਮਾਰਗ ਸਥਿਤ ਘਰ ਦੀ ਤੁਰਤ ਸੁਰੱਖਿਆ ਵਧਾ ਦਿਤੀ ਗਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਕਾਲੀਦਾਸ ਮਾਰਗ 'ਤੇ ਸਥਿਤ ਘਰ ਨੂੰ ਵੀ ਬੰਬ ਨਾਲ ਉਡਾਉਣ ਦੀ ਗੱਲ ਸੁਣਦੇ ਹੀ ਪ੍ਰਸ਼ਾਸਨ 'ਚ ਹਲਚਲ ਪੈਦਾ ਹੋ ਗਈ।  ਯੂ.ਪੀ. ਪੁਲਿਸ ਦੀ ਐਮਰਜੈਂਸੀ ਸਰਵਿਸ ਯੂ.ਪੀ. 112 ਦੇ ਵਟਸਐੱਪ ਨੰਬਰ 'ਤੇ ਇਕ ਮੈਸੇਜ ਭੇਜ ਕੇ ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ ਹੈ।

1

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ 50 ਵੱਖ-ਵੱਖ ਥਾਵਾਂ 'ਤੇ ਧਮਕਾਉਣ ਕਰਨ ਦੀ ਧਮਕੀ ਦਿਤੀ ਗਈ ਹੈ, ਜਿਸ 'ਚ ਯੂ.ਪੀ. 112 ਦੀ ਬਿਲਡਿੰਗ ਵੀ ਸ਼ਾਮਲ ਹੈ। ਧਮਕੀ ਭਰੇ ਮੈਸੇਜ ਤੋਂ ਬਾਅਦ ਮੁੱਖ ਮੰਤਰੀ ਘਰ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਡੌਗ ਦਸਤੇ ਨੇ ਚੈਕਿੰਗ ਕੀਤੀ ਹੈ ਅਤੇ ਮੁੱਖ ਮੰਤਰੀ ਘਰ ਦੇ ਨੇੜੇ-ਤੇੜੇ ਦੇ ਵੀ.ਆਈ.ਪੀ. ਇਲਾਕੇ 'ਚ ਵੀ ਡੂੰਘੀ ਚੈਕਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਗਈ ਹੈ। ਮੁੱਖ ਮੰਤਰੀ ਯੋਗੀ ਪਹਿਲਾਂ ਵੀ ਅਤਿਵਾਦੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਅਜਿਹੇ 'ਚ ਮੁੱਖ ਮੰਤਰੀ ਯੋਗੀ ਦੇ ਜਾਨੋਂ ਮਾਰਨ ਦੀ ਧਮਕੀ ਨੇ ਸ਼ਾਸਨ ਪ੍ਰਸ਼ਾਸਨ ਹੋ ਪ੍ਰੇਸ਼ਾਨੀ 'ਚ ਪਾ ਦਿਤਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement