ਕਾਲਾ ਧਨ : ਚਿਦੰਬਰਮ ਪਰਵਾਰ ਵਿਰੁਧ ਚਾਰ ਦੋਸ਼ਪੱਤਰ ਦਾਖ਼ਲ
Published : May 12, 2018, 10:41 am IST
Updated : May 12, 2018, 10:41 am IST
SHARE ARTICLE
Chidambram
Chidambram

ਆਮਦਨ ਵਿਭਾਗ ਨੇ ਵਿਦੇਸ਼ੀ ਸੰਪਤੀ ਦਾ ਪ੍ਰਗਟਾਵਾ ਨਾ ਕਰਨ ਦੇ ਦੋਸ਼ ਹੇਠ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ, ਬੇਟੇ ਕਾਰਤੀ ਅਤੇ ਨੂੰਹ ਸ੍ਰੀਨਿਧੀ...

ਚੇਨਈ, ਆਮਦਨ ਵਿਭਾਗ ਨੇ ਵਿਦੇਸ਼ੀ ਸੰਪਤੀ ਦਾ ਪ੍ਰਗਟਾਵਾ ਨਾ ਕਰਨ ਦੇ ਦੋਸ਼ ਹੇਠ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ, ਬੇਟੇ ਕਾਰਤੀ ਅਤੇ ਨੂੰਹ ਸ੍ਰੀਨਿਧੀ ਵਿਰੁਧ 'ਕਾਲਾ ਧਨ' ਕਾਨੂੰਨ ਤਹਿਤ ਚਾਰ ਦੋਸ਼ ਪੱਤਰ ਦਾਖ਼ਲ ਕਰ ਦਿਤੇ ਹਨ। ਦੋਸ਼ ਪੱਤਰ ਚੇਨਈ ਦੀ ਵਿਸ਼ੇਸ਼ ਅਦਾਲਤ ਵਿਚ ਦਾਖ਼ਲ ਕੀਤੇ ਗਏ। ਬ੍ਰਿਟੇਨ ਦੇ ਕੈਂਬਰਿਜ ਵਿਚ 5.37 ਕਰੋੜ ਰੁਪਏ ਦੀ ਅਚੱਲ ਸੰਪਤੀ, ਇਸੇ ਦੇਸ਼ ਵਿਚ 80 ਲੱਖ ਰੁਪਏ ਦੀ ਸੰਪਤੀ ਅਤੇ ਅਮਰੀਕਾ ਵਿਚ 3.28 ਕਰੋੜ ਰੁਪਏ ਦੀ ਸੰਪਤੀ ਦਾ ਅਧੂਰਾ ਜਾਂ ਪੂਰਾ ਐਲਾਨ ਨਾ ਕਰਨ ਸਬੰਧੀ ਉਕਤ ਸਾਰਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। 

ChidambramChidambram

ਦੋਸ਼ ਪੱਤਰ ਮੁਤਾਬਕ ਚਿਦੰਬਰਮ ਪਰਵਾਰ ਨੇ ਇਨ੍ਹਾਂ ਨਿਵੇਸ਼ਾਂ ਦਾ ਪ੍ਰਗਟਾਵਾ ਆਮਦਨ ਵਿਭਾਗ ਕੋਲ ਨਹੀਂ ਕੀਤਾ। ਨਾਲ ਹੀ ਕਾਲਾ ਧਨ ਕਾਨੂੰਨ ਦੀ ਉਲੰਘਣਾ ਕਰਦਿਆਂ 'ਚੈਸ ਗਲੋਬਲ ਅਡਵਾਇਜ਼ਰੀ' ਦਾ ਵੀ ਪ੍ਰਗਟਾਵਾ ਨਹੀਂ ਕੀਤਾ ਜਿਸ ਕੰਪਨੀ ਵਿਚ ਕਾਰਤੀ ਦਾ ਸਹਿ ਮਾਲਕਾਨਾ ਹੱਕ ਹੈ। ਕਾਲੇ ਧਨ ਵਿਰੁਧ ਮੋਦੀ ਸਰਕਾਰ 2015 ਵਿਚ ਇਹ ਕਾਨੂੰਨ ਲਿਆਈ ਸੀ। ਆਮਦਨ ਵਿਭਾਗ ਨੇ ਇਸ ਮਾਮਲੇ ਵਿਚ ਕਾਰਤੀ ਅਤੇ ਉਸ ਦੇ ਪਰਵਾਰ ਦੇ ਜੀਆਂ ਨੂੰ ਹਾਲ ਹੀ ਵਿਚ ਨੋਟਿਸ ਜਾਰੀ ਕੀਤੇ ਸਨ। ਨਵੇਂ ਕਾਨੂੰਨ ਤਹਿਤ ਦੋਸ਼ੀ ਸਾਬਤ ਹੋਣ 'ਤੇ 10 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।            (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement