Upendra Dwivedi News: 'ਆਪਰੇਸ਼ਨ ਸਿੰਧੂਰ' ਤੇ ਫ਼ੌਜ ਮੁਖੀ ਦਾ ਵੱਡਾ ਬਿਆਨ, 'ਅਗਲੀ ਜੰਗ ਜਲਦੀ ਹੀ ਹੋ ਸਕਦੀ ਹੈ'
Published : Aug 11, 2025, 7:19 am IST
Updated : Aug 11, 2025, 8:46 am IST
SHARE ARTICLE
upendra dwivedi News in punjabi
upendra dwivedi News in punjabi

Upendra Dwivedi News:  'ਇਸ ਵਾਰ ਫੌਜ ਇਕੱਲੀ ਲੜਾਈ ਨਹੀਂ ਲੜੇਗੀ', 'ਸਾਨੂੰ ਇਹ ਜੰਗ ਮਿਲ ਕੇ ਹੀ ਲੜਣੀ ਪਵੇਗੀ'

upendra dwivedi News in punjabi :  ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਆਪਰੇਸ਼ਨ ਸੰਧੂਰ ਸ਼ਤਰੰਜ ਦੀ ਖੇਡ ਵਰਗਾ ਸੀ ਕਿਉਂਕਿ ‘ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦਾ ਅਗਲਾ ਕਦਮ ਕੀ ਹੋਵੇਗਾ’ ਅਤੇ ‘ਹਾਲਾਂਕਿ ਟੈਸਟ ਮੈਚ ਚੌਥੇ ਦਿਨ ਰੁਕ ਗਿਆ ਪਰ ਇਹ ਲੰਬਾ ਸੰਘਰਸ਼ ਹੋ ਸਕਦਾ ਸੀ।’

ਉਨ੍ਹਾਂ ਨੇ ਅਜਿਹੀ ਸਥਿਤੀ ’ਚ ‘ਬਿਰਤਾਂਤ ਪ੍ਰਬੰਧਨ’ ਦੀ ਮਹੱਤਤਾ ਉਤੇ ਵੀ ਜ਼ੋਰ ਦਿਤਾ ਜਿਸ ਵਿਚ ‘ਜਿੱਤ ਸਿਰਫ਼ ਇਕ ਸੋਚ ਹੈ’। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅਪਣੀ ਕਹਾਣੀ ਬਣ ਲਈ ਹੈ। ਜਿਵੇਂ ਕਿਸੇ ਪਾਕਿਸਤਾਨੀ ਨੂੰ ਜੇਕਰ ਪੁੱਛੋਗੇ ਕਿ ‘ਤੁਸੀਂ ਹਾਰੇ ਹੋ ਜਾਂ ਜਿੱਤੇ ਤਾਂ ਉਹ ਕਹੇਗਾ ਕਿ ਮੇਰਾ (ਫੌਜ) ਮੁਖੀ ਫੀਲਡ ਮਾਰਸ਼ਲ ਬਣ ਗਿਆ ਹੈ, ਅਸੀਂ ਸਿਰਫ ਜਿੱਤੇ ਹੋਵਾਂਗੇ, ਇਸੇ ਲਈ ਉਹ ਫੀਲਡ ਮਾਰਸ਼ਲ ਬਣੇ ਹਨ।’

ਫੌਜ ਮੁਖੀ ਨੇ 4 ਅਗੱਸਤ ਨੂੰ ਆਈ.ਆਈ. ਟੀ.-ਮਦਰਾਸ ਵਿਚ ਇਕ ਸਮਾਰੋਹ ਵਿਚ ਅਪਣੇ ਸੰਬੋਧਨ ਦੌਰਾਨ ਇਹ ਟਿਪਣੀ ਕੀਤੀ। ਉਨ੍ਹਾਂ ਦੇ ਸੰਬੋਧਨ ਦਾ ਵੀਡੀਉ ਫੌਜ ਨੇ ਹਫਤੇ ਦੇ ਅੰਤ ’ਚ ਸਾਂਝਾ ਕੀਤਾ ਸੀ। ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਫੌਜ ਮੁਖੀ ਨੇ ਖਤਰੇ ਦੀ ਧਾਰਨਾ ਨੂੰ ਵੀ ਰੇਖਾਂਕਿਤ ਕੀਤਾ ਅਤੇ ਕਿਹਾ, ‘‘ਅਗਲੀ ਵਾਰ, ਇਹ ਬਹੁਤ ਜ਼ਿਆਦਾ ਵਧ ਸਕਦਾ ਹੈ, ਅਤੇ ਕੀ ਉਹ ਦੇਸ਼ ਇਕੱਲਾ ਲੜੇਗਾ, ਜਾਂ ਕਿਸੇ ਹੋਰ ਦੇਸ਼ ਵਲੋਂ ਸਮਰਥਨ ਕੀਤਾ ਜਾਵੇਗਾ, ਸਾਨੂੰ ਨਹੀਂ ਪਤਾ। ਪਰ ਮੈਨੂੰ ਪੱਕਾ ਅਹਿਸਾਸ ਹੈ ਕਿ ਦੇਸ਼ ਇਕੱਲਾ ਨਹੀਂ ਹੋਵੇਗਾ। ਇਹ ਉਹ ਥਾਂ ਹੈ ਜਿਥੇ 

ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।’’ ਫੌਜ ਮੁਖੀ ਨੇ ਸ਼ਤਰੰਜ ਅਤੇ ਕ੍ਰਿਕਟ ਦੀਆਂ ਤੁਲਨਾਵਾਂ ਦੀ ਵਰਤੋਂ ਕਰਦਿਆਂ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਬਦਲੇ ਵਿਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਅਤਿਵਾਦੀ ਢਾਂਚੇ ਉਤੇ ਮਈ ਵਿਚ ਸ਼ੁਰੂ ਕੀਤੀ ਗਈ ਭਾਰਤ ਦੀ ਨਿਰਣਾਇਕ 
ਫੌਜੀ ਕਾਰਵਾਈ ਆਪਰੇਸ਼ਨ ਸੰਧੂਰ ਦੀਆਂ ਪੇਚੀਦਗੀਆਂ ਉਤੇ ਜ਼ੋਰ ਦਿਤਾ। ਇਸ ਆਪਰੇਸ਼ਨ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨਾਂ ਤਕ ਫੌਜੀ ਟਕਰਾਅ ਚੱਲਿਆ ਸੀ, ਜਿਸ ਨੂੰ 10 ਮਈ ਨੂੰ ਦੋਹਾਂ ਧਿਰਾਂ ਵਿਚਾਲੇ ਬਣੀ ਸਹਿਮਤੀ ਤੋਂ ਬਾਅਦ ਰੋਕ ਦਿਤਾ ਗਿਆ ਸੀ। ਉਨ੍ਹਾਂ ਕਿਹਾ, ‘‘ਆਪਰੇਸ਼ਨ ਸੰਧੂਰ ਇਕ ਨਵਾਂ ਆਮ ਨਿਯਮ ਹੈ ਅਤੇ ਇਹ ਸਿਰਫ ਸ਼ੁਰੂਆਤ ਹੈ। ਇਹ ਹਮਲਾਵਾਰਤਾ, ਤਬਦੀਲੀ ਦਾ ਯੁੱਗ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਾਂਤੀ ਬਣਾਈ ਰੱਖਣ ਲਈ ਇਕੱਠੇ ਚੱਲਣ ਦੀ ਯਾਤਰਾ, ਭਾਵੇਂ ਤਾਕਤ, ਤਾਲਮੇਲ ਅਤੇ ਪ੍ਰਭੂਸੱਤਾ ਰਾਹੀਂ ਲਾਗੂ ਕੀਤੀ ਜਾਵੇ, ਅੱਜ ਦੀ ਮੰਗ ਹੈ।’’

ਉਨ੍ਹਾਂ ਕਿਹਾ, ‘‘ਅਗਲੀ ਜੰਗ ਜਲਦੀ ਹੀ ਹੋ ਸਕਦੀ ਹੈ ਅਤੇ ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਹੋਵੇਗੀ ਅਤੇ ਇਸ ’ਚ ਸਾਨੂੰ ਇਹ ਲੜਾਈ ਮਿਲ ਕੇ ਲੜਨੀ ਹੋਵੇਗੀ।’’ ਫ਼ੌਜ ਮੁਖੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਪੂਰੇ ਦੇਸ਼ ਦੀ ਪਹੁੰਚ ਸੀ ਅਤੇ ਫੌਜ ਨੂੰ ਇਹ ਫੈਸਲਾ ਕਰਨ ਦੀ ਖੁੱਲ੍ਹ ਦਿਤੀ ਗਈ ਸੀ ਕਿ ਕੀ ਕੀਤਾ ਜਾਣਾ ਹੈ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਦਾ ਵਿਸ਼ਵਾਸ, ਸਿਆਸੀ ਸਪਸ਼ਟਤਾ, ਸਿਆਸੀ ਦਿਸ਼ਾ ਅਸੀਂ ਪਹਿਲੀ ਵਾਰ ਦੇਖੀ ਹੈ। ਇਸ ਤਰ੍ਹਾਂ, ਇਸ ਨੇ ਜ਼ਮੀਨੀ ਪੱਧਰ ਉਤੇ ਫੌਜ ਦੇ ਕਮਾਂਡਰਾਂ ਨੂੰ ਅਪਣੀ ਬੁੱਧੀ ਅਨੁਸਾਰ ਕੰਮ ਕਰਨ ਵਿਚ ਸਹਾਇਤਾ ਕੀਤੀ।’’    (ਪੀਟੀਆਈ)

 

  (For more news apart from “upendra dwivedi News in punjabi , ” stay tuned to Rozana Spokesman.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement