ਪੰਜਾਬ, ਹਰਿਆਣਾ ਦੇ ਲੋਕਾਂ ਨੂੰ ਮੀਂਹ ਦੀਆਂ ਉਡੀਕਾਂ
Published : Jul 11, 2018, 2:26 am IST
Updated : Jul 11, 2018, 2:26 am IST
SHARE ARTICLE
Women upset with heat
Women upset with heat

ਪੰਜਾਬ ਅਤੇ ਹਰਿਆਣਾ ਸਮੇਤ ਉੱਤਰ ਦੇ ਕੁੱਝ ਰਾਜਾਂ ਵਿਚ ਹੁੰਮਸ ਭਰੀ ਗਰਮੀ ਦਾ ਪੂਰਾ ਜ਼ੋਰ ਹੈ...........

ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ਸਮੇਤ ਉੱਤਰ ਦੇ ਕੁੱਝ ਰਾਜਾਂ ਵਿਚ ਹੁੰਮਸ ਭਰੀ ਗਰਮੀ ਦਾ ਪੂਰਾ ਜ਼ੋਰ ਹੈ। ਰਾਜਸਥਾਨ, ਦਿੱਲੀ, ਪਛਮੀ ਅਤੇ ਦਖਣੀ ਯੂਪੀ, ਪੰਜਾਬ ਅਤੇ ਹੋਰਾਂ ਨੂੰ ਮੀਂਹ ਲਈ ਹਾਲੇ ਘੱਟੋ-ਘੱਟੋ ਦੋ ਦਿਨ ਤਕ ਉਡੀਕ ਕਰਨੀ ਪਵੇਗੀ।  ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ ਵਿਚ 12 ਜੁਲਾਈ ਤੋਂ ਪਹਿਲਾਂ ਮੀਂਹ ਦੇ ਆਸਾਰ ਨਹੀਂ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਅੱਜ ਤੇਜ਼ ਗਰਮੀ ਦਾ ਦੌਰ ਜਾਰੀ ਰਿਹਾ। ਦਿੱਲੀ ਵਿਚ ਕਲ ਪਾਰਾ 40 ਡਿਗਰੀ ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਅੱਜ ਬੱਦਲ ਛਾਏ ਰਹਿਣ ਨਾਲ ਹੁੰਮਸ ਭਰੀ ਗਰਮੀ ਵਧ ਗਈ। ਪੰਜਾਬ, ਹਰਿਆਣਾ ਵਿਚ ਵੀ ਇਹੋ ਹਾਲ ਰਿਹਾ।

ਵਿਭਾਗ ਨੇ ਮਾਨਸੂਨ ਦੀ ਸਰਗਰਮੀ ਵਾਲੇ ਇਲਾਕਿਆਂ ਦੀ ਹਾਲਤ ਵਿਚ ਕੋਈ ਬਦਲਾਅ ਨਾ ਹੋਣ ਦਾ ਸੰਕੇਤ ਦਿੰਦਿਆਂ ਬੁਧਵਾਰ ਨੂੰ ਕਰਨਾਟਕ,ਕੇਰਲਾ, ਉਤਰਾਖੰਡ, ਅਤੇ ਗੋਆ ਵਿਚ ਕੁੱਝ ਥਾਵਾਂ 'ਤੇ ਤੇਜ਼ ਮੀਂਹ, ਪਛਮੀ ਮੱਧ ਪ੍ਰਦੇਸ਼ ਅਤੇ ਦਖਣੀ ਗੁਜਰਾਤ ਵਿਚ ਕੁੱਝ ਥਾਵਾਂ 'ਤੇ ਮੋਹਲੇਧਾਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 48 ਘੰਟਿਆਂ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਯੂਪੀ, ਜੰਮੂ ਕਸ਼ਮੀਰ, ਸੌਰਾਸ਼ਟਰ ਅਤੇ ਹੋਰ ਥਾਵਾਂ 'ਤੇ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦਿੱਲੀ ਅਤੇ ਆਲੇ-ਦੁਆਲੇ ਦੇ ਇਲਕਿਆਂ ਵਿਚ 12 ਅਤੇ 13 ਜੁਲਾਈ ਨੂੰ ਛੱਡ ਕੇ 16 ਜੁਲਾਈ ਤਕ ਬੱਦਲ ਛਾਏ ਰਹਿਣ ਅਤੇ ਮਾਮੂਲੀ ਮੀਂਹ ਪੈਣ ਦਾ ਅਨੁਮਾਨ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement