ਨਾਈਜੀਰੀਆ ’ਚ ਬੋਕੋ ਹਰਾਮ ਨੇ 69 ਲੋਕਾਂ ਦਾ ਕੀਤਾ ਕਤਲ
Published : Jun 11, 2020, 11:39 am IST
Updated : Jun 11, 2020, 11:39 am IST
SHARE ARTICLE
File Photo
File Photo

ਅਤਿਵਾਦੀ ਸੰਗਠਨ ਬੋਕੋ ਹਰਾਮ ਦੇ ਸ਼ੱਕੀ ਮੈਂਬਰਾਂ ਨੇ ਨਾਈਜੀਰੀਆ ਦੇ ਉੱਤਰ-ਪੂਰਬੀ ਹਿੱਸੇ ਵਿਚ 69 ਲੋਕਾਂ ਦਾ ਕਤਲ ਕਰ

ਮੈਦੁਗੁਰੀ (ਨਾਈਜੀਰੀਆ), 10 ਜੂਨ : ਅਤਿਵਾਦੀ ਸੰਗਠਨ ਬੋਕੋ ਹਰਾਮ ਦੇ ਸ਼ੱਕੀ ਮੈਂਬਰਾਂ ਨੇ ਨਾਈਜੀਰੀਆ ਦੇ ਉੱਤਰ-ਪੂਰਬੀ ਹਿੱਸੇ ਵਿਚ 69 ਲੋਕਾਂ ਦਾ ਕਤਲ ਕਰ ਦਿਤਾ। ਸਥਾਨਕ ਵਸਨੀਕਾਂ ਨੇ ਦਸਿਆ ਕਿ ਹਮਲਾ ਕੁਝ ਹਫ਼ਤੇ ਪਹਿਲਾਂ ਇਸ ਹਮਲੇ ਦੇ ਵਿਰੋਧ ਕਾਰਨ ਬੋਰਨੋ ਸੂਬੇ ਦੇ ਗੁਬੀਓ ਖੇਤਰ ’ਚ ਫੁਡੋਮਾ ਕੋਲੋਮਿਆ ਪਿੰਡ ਵਿਚ ਮੰਗਲਵਾਰ ਨੂੰ ਹਮਲਾ ਕੀਤਾ ਗਿਆ ਸੀ। ਸਥਾਨਕ ਰਖਿਆ ਫੋਰਸ ਦੇ ਮੈਂਬਰ ਰਾਬੀਯੂ ਈਸਾ ਨੇ ਕਿਹਾ, “‘‘ਅਤਿਵਾਦੀ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਆਏ ਅਤੇ ਦੋ ਘੰਟਿਆਂ ਤਕ ਜ਼ਬਰਦਸਤ ਹਮਲਾ ਕੀਤਾ।’’

ਉਸਨੇ ਕਿਹਾ, “69 ਲਾਸ਼ਾਂ ਮਿਲੀਆਂ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਅਜੇ ਵੀ ਲਾਪਤਾ ਹਨ।’’ ਸਥਾਨਕ ਰਖਿਆ ਸਮੂਹ ਦੇ ਨੇਤਾ ਮਲਮ ਬਨੂੰ ਨੇ ਦਸਿਆ ਕਿ ਹਮਲਾਵਰ ਬੁਧਵਾਰ ਸਵੇਰੇ ਵੀ ਇਕ ਚਰਵਾਹੇ ਨੂੰ ਮਾਰਨ ਲਈ ਆਏ ਸਨ ਜੋ ਹਮਲੇ ਵਿਚ ਬਚ ਗਿਆ ਸੀ। ਅਤਿਵਾਦੀਆਂ ਨੇ ਭੱਜਣ ਤੋਂ ਪਹਿਲਾਂ ਪੂਰੇ ਪਿੰਡ ਨੂੰ ਅੱਗ ਲਗਾ ਦਿਤੀ। ਗੂਬੀਓ ਬੋਰਨੋ ਰਾਜ ਦੀ ਰਾਜਧਾਨੀ ਮੈਦੁਗੁੜੀ ਤੋਂ ਲਗਭਗ 100 ਕਿਲੋਮੀਟਰ ਉੱਤਰ ਪਛਮ ਵਿਚ ਸਥਿਤ ਹੈ। ਇਥੋਂ ਦੇ ਜ਼ਿਆਦਾਤਰ ਲੋਕ ਪਸ਼ੂ ਪਾਲਣ ਨਾਲ ਜੁੜੇ ਹੋਏ ਹਨ ਅਤੇ ਉਹ ਅਕਸਰ ਬੋਕੋ ਹਰਾਮ ਦੇ ਹਮਲੇ ਵਿਰੁਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement