200 ਸਾਲ ਦੇ ਕੱਛੂ ਨਾਲ ਰੇਸ ਲਗਾਉਂਦੀ ਨਜ਼ਰ ਆਈ ਬਾਲੀਵੁੱਡ ਅਦਾਕਾਰਾ ਵੀਡੀਓ ਹੋਇਆ ਵਾਇਰਲ
Published : Jun 11, 2019, 4:27 pm IST
Updated : Jun 11, 2019, 4:27 pm IST
SHARE ARTICLE
Adha Sharma
Adha Sharma

ਲੋਕਾਂ ਨੂੰ ਕਾਫ਼ੀ ਪਸੰਦ ਆਇਆ ਅਦਾ ਸ਼ਰਮਾ ਦਾ ਇਹ ਅੰਦਾਜ਼

ਨਵੀਂ ਦਿੱਲੀ- ਹਾਰਰ ਫਿਲਮ '1920' ਤੋਂ ਬਾਲੀਵੁੱਡ ਵਿਚ ਐਂਟਰੀ ਕਰਨ ਵਾਲੀ ਅਦਾ ਸ਼ਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਦਰਅਸਲ ਸ਼ਰਮਾ ਇਸ ਵੀਡੀਓ ਵਿਚ ਦੌੜ ਲਗਾਉਂਦੀ ਨਜ਼ਰ ਆ ਰਹੀ ਹੈ। ਤੁਸੀਂ ਸੋਚਦੇ ਹੋਵੋਗੇ ਕਿ ਦੌੜ ਲਗਾਉਣਾ ਤਾਂ ਆਮ ਗੱਲ ਹੈ ਇਸ ਵਿਚ ਖ਼ਾਸ ਕੀ ਹੈ। ਦੱਸ ਦਈਏ ਕਿ ਦਰਅਸਲ ਇਸ ਵੀਡੀਓ ਵਿਚ ਅਦਾ ਸ਼ਰਮਾ ਇਕ ਕੱਛੂ ਨਾਲ ਰੇਸ ਲਗਾਉਂਦੀ ਨਜ਼ਰ ਆ ਰਹੀ ਹੈ।

Adha SharmaAdha Sharma

ਵੀਡੀਓ ਵਿਚ ਅਦਾ ਸ਼ਰਮਾ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਵੀਡੀਓ ਵਿਚ ਇਕ ਖ਼ਾਸ ਗੱਲ ਇਹ ਵੀ ਹੈ ਕਿ ਅਦਾ ਸ਼ਰਮਾ ਜਿਸ ਕੱਛੂਕੁੰਮੇ ਨਾਲ ਦੌੜ ਲਗਾ ਰਹੀ ਹੈ। ਉਸ ਦੀ ਉਮਰ 200 ਸਾਲ ਦੱਸੀ ਜਾ ਰਹੀ ਹ। ਵੀਡੀਓ ਪੋਸਟ ਕਰਦੇ ਹੋਏ ਅਦਾ ਸ਼ਰਮਾ ਨੇ ਲਿਖਿਆ ''ਤੁਸੀਂ ਕੀ ਸੋਚਦੇ ਹੋ ਕਿ ਕੌਣ ਜਿੱਤੇਗਾ? ਇਹ ਰੇਸ ਮੇਰੇ ਇੱਥੋਂ ਦੇ ਵਾਈ ਫਾਈ ਕਨੈਕਸ਼ਨ ਦੀ ਸਪੀਡ ਤੋਂ ਵੀ ਤੇਜ਼ ਹੈ।''

ਅਦਾ ਸ਼ਰਮਾ ਨੇ ਅੱਗੇ ਲਿਖਿਆ ''ਲੋਕ ਮੈਨੂੰ ਦੱਸ ਰਹੇ ਨੇ ਕਿ ਇਸ ਕੱਛੂਕੁੰਮੇ ਦੀ ਉਮਰ ਕਰੀਬ 200 ਸਾਲ ਹੈ। ਕੀ ਤੁਸੀਂ ਕਦੇ ਕਲਪਨਾ ਵੀ ਕਰ ਸਕਦੇ ਹੋ 200 ਸਾਲ ਜਿਉਣ ਦੀ?? ਕੀ ਤੁਸੀਂ 200 ਸਾਲ ਜਿਉਣਾ ਚਾਹੋਗੇ??'' ਦੱਸ ਦਈਏ ਕਿ ਅਦਾ ਸ਼ਰਮਾ ਨੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਾਲ 2008 ਵਿਚ ਹਾਰਰ ਫਿਲਮ '1920' ਤੋਂ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਫਿਲਮ ਦੀ ਸਫ਼ਲਤਾ ਮਗਰੋਂ ਉਸ ਨੇ ਕਈ ਫਿਲਮਾਂ ਵਿਚ ਅਪਣਾ ਕਿਰਦਾਰ ਨਿਭਾਇਆ। ਫਿਲਮ 'ਹਸੀ ਤੋ ਫਸੀ' ਤੋਂ ਇਲਾਵਾ ਅਦਾ ਸ਼ਰਮਾ ਫਿਲਮ ਕਮਾਂਡੋ ਵਿਚ ਵੀ ਮੁੱਖ ਭੂਮਿਕਾ ਵਿਚ ਨਜ਼ਰ ਆ ਚੁੱਕੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement