ਜੰਮੂ-ਕਸ਼ਮੀਰ: ਕੁਲਗਾਮ ਮੁਠਭੇੜ 'ਚ ਇਕ ਜਵਾਨ ਸ਼ਹੀਦ, ਦੋ ਜਖ਼ਮੀ
Published : Apr 11, 2018, 10:47 am IST
Updated : Apr 11, 2018, 10:47 am IST
SHARE ARTICLE
Jammu and Kashmir
Jammu and Kashmir

ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਤੋਂ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ।

ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਤੋਂ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ। ਜਾਣਕਾਰੀ ਮੁਤਾਬਕ ਕੁਲਗਾਮ ਦੇ ਖੁਡਵਾਨੀ ਇਲਾਕੇ ਵਿਚ 2 ਅਤਿਵਾਦੀ ਛਿਪੇ ਹੋਏ ਹਨ। ਅਤਿਵਾਦੀਆਂ ਵਲੋਂ ਲਗਾਤਾਰ ਫ਼ਾਇਰਿੰਗ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਸੁਰੱਖਿਆਬਲਾਂ ਵਲੋਂ ਦਿਤਾ ਜਾ ਰਿਹਾ ਹੈ। ਇਸ ਮੁਠਭੇੜ ਵਿਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ, ਜਦੋਂ ਕਿ ਦੋ ਜਖ਼ਮੀ ਹੋਏ ਹਨ। ਜਿਸ ਦੌਰਾਨ ਇਹ ਮੁਠਭੇੜ ਚਲ ਰਹੀ ਸੀ ਉਸ ਦੌਰਾਨ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕੀਤੀ। ਇਸ ਦੌਰਾਨ ਇਕ ਨਾਗਰਿਕ ਜਖ਼ਮੀ ਹੋਇਆ ਹੈ। Jammu and KashmirJammu and Kashmirਸੁਰੱਖਿਆਬਲਾਂ ਨੂੰ ਮੰਗਲਵਾਰ ਦੀ ਦੇਰ ਰਾਤ ਸੂਚਨਾ ਮਿਲੀ ਕਿ ਖੁਡਵਾਨੀ ਇਲਾਕੇ ਵਿਚ 2 ਅਤਿਵਾਦੀ ਛਿਪੇ ਹੋਏ ਹਨ। ਇਸ 'ਤੇ ਸੁਰੱਖਿਆਬਲਾਂ ਵਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਖ਼ੁਦ ਨੂੰ ਘਿਰਦਾ ਵੇਖ ਅਤਿਵਾਦੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਜਵਾਬੀ ਕਾਰਵਾਈ ਸ਼ੁਰੂ ਕੀਤੀ, ਫ਼ਿਲਹਾਲ ਮੁੱਠਭੇੜ ਜਾਰੀ ਹੈ।Jammu and KashmirJammu and Kashmirਦਸ ਦਈਏ ਕਿ ਇਸ ਸਾਲ ਵਿਚ ਜੰਮੂ-ਕਸ਼ਮੀਰ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੇ ਠਿਕਾਣਿਆਂ 'ਤੇ ਕਈ ਅਤਿਵਾਦੀ ਹਮਲੇ ਹੋ ਚੁਕੇ ਹਨ। ਪਿਛਲੇ ਮਹੀਨੇ ਅਤਿਵਾਦੀਆਂ ਨੇ ਜੰਮੂ ਵਿਚ ਸੁੰਜਵਾਂ ਸੈਨਾ ਕੈਂਪ, ਸ਼੍ਰੀਨਗਰ ਦੇ ਸੀਆਰਪੀਐਫ਼ ਕੈਂਪ ਅਤੇ ਕੁਪਵਾੜਾ ਦੇ ਅਵੰਤੀਪੁਰਾ ਦੇ CRPF ਕੈਂਪ 'ਤੇ ਹਮਲਾ ਬੋਲਿਆ ਸੀ।Jammu and Kashmirਕੁੱਝ Jammu and Kashmirਹਫ਼ਤਿਆਂ ਵਿਚ ਸੀਮਾ 'ਤੇ ਜੰਗਬੰਦੀ ਤੋੜਨ ਦੀਆਂ ਘਟਨਾਵਾਂ ਅਤੇ ਜੰਮੂ-ਕਸ਼ਮੀਰ 'ਚ ਫ਼ੌਜੀ ਠਿਕਾਣਿਆਂ 'ਤੇ ਅਤਿਵਾਦੀ ਹਮਲਿਆਂ ਦੀ ਵਾਰਦਾਤਾਂ ਵਧ ਗਈਆਂ ਹਨ। ਭਾਰਤੀ ਫ਼ੌਜ ਦਾ ਕਹਿਣਾ ਹੈ ਕਿ ਜੰਗਬੰਦੀ ਤੋੜਨ ਦੀ ਆੜ ਵਿਚ ਅਤਿਵਾਦੀ ਸੀਮਾ ਪਾਰ ਕਰ ਕੇ ਭਾਰਤ ਅੰਦਰ ਦਾਖ਼ਲ ਹੋ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement