ਹਾਂਡਾ ਨੇ ਬ੍ਰਿਓ ਦਾ ਉਤਪਾਦਨ ਕੀਤਾ ਬੰਦ
Published : Feb 11, 2019, 3:36 pm IST
Updated : Feb 11, 2019, 3:36 pm IST
SHARE ARTICLE
HONDA BRIO
HONDA BRIO

ਹੁਣ ਬਾਜ਼ਾਰ 'ਚ ਨਵੀਂ ਹਾਂਡਾ ਬ੍ਰਿਓ ਨਹੀਂ ਮਿਲੇਗੀ। ਜਪਾਨ ਦੀ ਕਾਰ ਕੰਪਨੀ ਹਾਂਡਾ ਨੇ ਭਾਰਤ 'ਚ ਅਪਣੀ ਹੈਚਬੈਕ ਕਾਰ ਬ੍ਰਿਓ ਦਾ ਨਿਰਮਾਣ ਬੰਦ ਕਰ ਦਿਤਾ ਹੈ.....

ਨਵੀਂ ਦਿੱਲੀ :  ਹੁਣ ਬਾਜ਼ਾਰ 'ਚ ਨਵੀਂ ਹਾਂਡਾ ਬ੍ਰਿਓ ਨਹੀਂ ਮਿਲੇਗੀ। ਜਪਾਨ ਦੀ ਕਾਰ ਕੰਪਨੀ ਹਾਂਡਾ ਨੇ ਭਾਰਤ 'ਚ ਅਪਣੀ ਹੈਚਬੈਕ ਕਾਰ ਬ੍ਰਿਓ ਦਾ ਨਿਰਮਾਣ ਬੰਦ ਕਰ ਦਿਤਾ ਹੈ। ਹਾਂਡਾ ਨੇ ਤਕਰੀਬਨ 17 ਸਾਲ ਪਹਿਲਾਂ ਇਸ ਮਾਡਲ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਸੀ। ਕੰਪਨੀ ਦੀ ਯੋਜਨਾ ਹੁਣ ਕੰਪੈਕਟ ਸਿਡਾਨ ਅਮੇਜ਼ ਦੀ ਵਿਕਰੀ ਨੂੰ ਵਧਾਉਣਾ ਹੈ। ਇਹ ਭਾਰਤੀ ਬਾਜ਼ਾਰ 'ਚ ਕੰਪਨੀ ਦੀ ਸਭ ਤੋਂ ਘੱਟ ਕੀਮਤ ਵਾਲੀ ਕਾਰ ਹੋਵੇਗੀ। ਹਾਂਡਾ ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਤੇ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਰਾਜੇਸ਼ ਗੋਇਲ ਨੇ ਕਿਹਾ, ''ਸਾਡੀ ਸ਼ੁਰੂਆਤੀ ਕੀਮਤ ਵਾਲੀ ਕਾਰ ਹੁਣ ਅਮੇਜ਼ ਹੈ।

ਅਸੀਂ ਬ੍ਰਿਓ ਦਾ ਨਿਰਮਾਣ ਬੰਦ ਕਰ ਦਿਤਾ ਹੈ ਅਤੇ ਫਿਲਹਾਲ ਭਾਰਤ 'ਚ ਬ੍ਰਿਓ ਦਾ ਅਗਲਾ ਸੰਸਕਰਣ ਲਿਆਉਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ।'' ਉਨ੍ਹਾਂ ਕਿਹਾ ਕਿ ਗਾਹਕ ਹੁਣ ਵੱਡੇ ਮਾਡਲਾਂ 'ਚ ਦਿਲਚਸਪੀ ਦਿਖਾ ਰਹੇ ਹਨ ਅਤੇ ਹੋਰ ਗਲੋਬਲ ਬਾਜ਼ਾਰਾਂ 'ਚ ਵੀ ਇਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਗੋਇਲ ਨੇ ਕਿਹਾ ਕਿ ਪਿਛਲੇ ਸਾਲ ਭਾਰਤ 'ਚ ਸਿਡਾਨ ਦੀ ਵਿਕਰੀ ਜ਼ਿਆਦਾ ਰਹੀ। ਉਨ੍ਹਾਂ ਕਿਹਾ ਕਿ ਭਾਰਤ 'ਚ ਅਜਿਹਾ 6-7 ਸਾਲ ਪਹਿਲਾਂ ਹੋਣਾ ਚਾਹੀਦਾ ਸੀ। ਗੋਇਲ ਨੇ ਕਿਹਾ ਕਿ ਜੈਜ ਅਤੇ ਡਬਲਿਊ ਆਰ-ਵੀ ਦੋ ਹੋਰ ਮਾਡਲ ਹਨ, ਜੋ ਛੋਟੀ ਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। (ਭਾਸ਼ਾ)

Location: India, Delhi, New Delhi

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement