ਕਿਸਾਨੀ ਸੰਘਰਸ਼ 'ਚ ਸ਼ਾਮਿਲ ਦੋ ਹੋਰ ਕਿਸਾਨਾਂ ਦੀ ਮੌਤ, ਖ਼ੁਦਕੁਸ਼ੀ ਤੇ ਹਾਰਟ ਅਟੈਕ ਨਾਲ ਹੋਈ ਮੌਤ
Published : Jan 11, 2021, 11:14 am IST
Updated : Jan 11, 2021, 11:18 am IST
SHARE ARTICLE
farmer
farmer

ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾ ਰਿਹਾ ਸੀ।

ਨਵੀਂ ਦਿੱਲੀ: ਕਿਸਾਨਾਂ ਕੜਾਕੇ ਦੀ ਠੰਡ ਵਿਚ ਦਿੱਲੀ ਦੀਆ ਬਰੂਹਾਂ ਤੇ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ।  ਇਸ ਦੇ ਚਲਦੇ ਹੁਣ ਤਕ 70 ਤੋਂ ਵੱਧ ਕਿਸਾਨਾਂ ਦੀ ਦਿੱਲੀ ਅੰਦੋਲਨ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਦੇ ਕਿਸਾਨ ਨਿਰਮਲ ਸਿੰਘ (45) ਪੁੱਤਰ ਕੇਹਰ ਸਿੰਘ ਵਲੋਂ ਦਿੱਲੀ ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ  ਸਾਹਮਣੇ ਆਈ ਹੈ। 

FARMER

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਨਿਰਮਲ ਸਿੰਘ ਭਾਕਿਯੂ ਡਕੌਦਾ ਦਾ ਮੈਂਬਰ ਸੀ ਅਤੇ ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾ ਰਿਹਾ ਸੀ। ਉਸ ਨੇ ਬੀਤੀ ਰਾਤ ਦਿੱਲੀ ਧਰਨੇ ਤੋਂ ਵਾਪਿਸ ਆਪਣੇ ਘਰ ਆ ਕੇ ਖ਼ੁਦਕੁਸੀ ਕਰ ਲਈ। 

ਹਾਰਟ ਅਟੈਕ ਨਾਲ ਹੋਈ ਮੌਤ 
ਕਿਸਾਨੀ ਸੰਗਰਸ਼ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ ਸਿੰਘ ਪੁੱਤਰ ਮਿੱਠੂ ਸਿੰਘ ਟਿੱਕਰੀ ਬਾਰਡਰ ਤੇ ਸ਼ਹੀਦ ਹੋ ਗਏ ਹਨ। ਇਸ ਕਿਸਾਨ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਉਹ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਤੇ ਹੀ ਡਟੇ ਹੋਏ ਸਨ ਤੇ ਇਨ੍ਹਾਂ ਦੀ  ਉਮਰ 61 ਸਾਲ ਦੱਸੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement