ਬਿਹਾਰ ਚੋਣਾਂ- ਸ਼ੁਰੂਆਤੀ ਰੁਝਾਨ ਦੇਖ ਕੇ JDU ਦੇ ਬੁਲਾਰੇ ਕੇਸੀ ਤਿਆਗੀ ਨੇ ਕਬੂਲੀ ਹਾਰ
Published : Nov 10, 2020, 10:14 am IST
Updated : Nov 10, 2020, 10:18 am IST
SHARE ARTICLE
Nitish Kumar's Party Spokesperson Concedes Defeat
Nitish Kumar's Party Spokesperson Concedes Defeat

ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਤੇ ਮਹਾਗਠਜੋੜ ਵਿਚਾਲੇ ਸਖਤ ਟੱਕਰ

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਮਹਾਗਠਜੋੜ ਅਤੇ ਨਿਤੀਸ਼ ਦੀ ਅਗਵਾਈ ਵਾਲੇ ਐਨਡੀਏ ਵਿਚ ਸਖ਼ਤ ਮੁਕਾਬਲਾ ਹੈ। 

Bihar Election Results 2020Bihar Election Results 2020

ਵੋਟਾਂ ਦੀ ਗਿਣਤੀ ਦੌਰਾਨ ਜੇਡੀਯੂ ਦੇ ਦਿੱਗਜ਼ ਨੇਤਾ ਕੇਸੀ ਤਿਆਗੀ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆ ਰਹੇ ਹਨ, ਅਜਿਹਾ ਲਗਦਾ ਹੈ ਕਿ ਇਸ ਵਿਚ ਕਿਤੇ ਨਾ ਕਿਤੇ ਕੋਵਿਡ ਦੀ ਵੀ ਭੂਮਿਕਾ ਹੈ ਹਾਲਾਂਕਿ ਜਦੋਂ ਤੱਕ ਪੂਰੇ ਨਤੀਜੇ ਸਾਹਮਣੇ ਨਹੀਂ ਆਉਂਦੇ, ਉਦੋਂ ਤੱਕ ਕੁਝ ਵੀ ਕਹਿਣਾ ਉਚਿਤ ਨਹੀਂ ਹੋਵੇਗਾ।

K C TyagiK C Tyagi

ਉਹਨਾਂ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਤੇਜਸਵੀ ਯਾਦਵ ਨੇ ਨਹੀਂ ਬਲਕਿ ਕੁਦਰਤੀ ਆਪਦਾ ਨੇ ਹਰਾਇਆ ਹੈ। ਤਿਆਗੀ ਨੇ ਕਿਹਾ ਕਿ ਅਸੀਂ ਲੋਕਾਂ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਕੇਸੀ ਤਿਆਗੀ ਨੇ ਅੱਗੇ ਕਿਹਾ ਕਿ ਅਸੀਂ ਪਿਛਲੇ 70 ਸਾਲਾਂ ਵਿਚ ਬਿਹਾਰ ਦੀ ਮਾੜੀ ਸਥਿਤੀ ਦੇ ਨਤੀਜੇ ਭੁਗਤ ਰਹੇ ਹਾਂ।

Nitish Kumar Nitish Kumar

ਜ਼ਿਆਦਾਤਰ  ਐਗਜ਼ਿਟ ਪੋਲ ਵਿਚ ਰਾਜਦ ਨੇਤਾ ਤੇਜਸ਼ਵੀ ਯਾਦਵ ਦੀ ਅਗਵਾਈ ਵਿਚ ਪੰਜ ਪਾਰਟੀਆਂ ਦੇ ਮਹਾਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਸ਼ੁਰੂਆਤੀ ਰੁਝਾਨਾਂ ਵਿਚ ਮਹਾਗਠਜੋੜ 114  ਸੀਟਾਂ 'ਤੇ ਜਦਕਿ ਐਨਡੀਏ 110 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਤੇਜਸਵੀ ਯਾਦਵ ਦੇ ਸਮਰਥਕ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਹਨ। 

Bihar Assembly Election Results TodayBihar Assembly Election Results 

ਦਸਣਯੋਗ ਹੈ ਕਿ ਬਿਹਾਰ 'ਚ 243 ਸੀਟਾਂ 'ਤੇ ਤਿੰਨ ਗੇੜਾਂ 'ਚ ਵੋਟਿੰਗ ਹੋਈ ਸੀ। ਪਹਿਲੇ ਗੇੜ ਵਿਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ 28 ਅਕਤੂਬਰ ਨੂੰ ਵੋਟਾਂ ਪਈਆਂ। ਦੂਜੇ ਗੇੜ 'ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖ਼ਰੀ ਅਤੇ ਤੀਜੇ ਗੇੜ ਵਿਚ 15 ਜ਼ਿਲ੍ਹਿਆਂ 'ਚ 78 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ। 

Bihar Assembly elections Bihar Assembly elections

ਦੱਸ ਦਈਏ ਕਿ 243 ਸੀਟਾਂ ਲਈ 3,755 ਉਮੀਦਵਾਰਾਂ ਦੀ ਕਿਸਮਤ ਅਜ਼ਮਾਈ ਹੈ। ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਜਾਂ ਫਿਰ ਤੇਜਸਵੀ ਯਾਦਵ ਮੁੱਖ ਮੰਤਰੀ ਦੀ ਦੌੜ 'ਚ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿਹਾਰ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement