ਕੁਵੈਤ 'ਚ ਫਸੇ 600 ਪੰਜਾਬੀਆਂ ਨੇ ਵਤਨ ਵਾਪਸੀ ਲਈ ਗੁਹਾਰ ਲਗਾਈ
Published : Jun 10, 2020, 8:27 am IST
Updated : Jun 10, 2020, 8:27 am IST
SHARE ARTICLE
file photo
file photo

ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ ਕੁਵੈਤ ਵਿਚ ਵੀ ਪੰਜਾਬ ਦੇ ਕਰੀਬ 600 ਤੋਂ ਵੱਧ.......

ਮਾਛੀਵਾੜਾ : ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ ਕੁਵੈਤ ਵਿਚ ਵੀ ਪੰਜਾਬ ਦੇ ਕਰੀਬ 600 ਤੋਂ ਵੱਧ ਨੌਜਵਾਨ ਜੋ ਰੁਜ਼ਗਾਰ ਲਈ ਗਏ ਹੋਏ ਸਨ ਉਹ ਉਥੇ ਫਸੇ ਬੈਠੇ ਹਨ।

Coronavirus Coronavirus

ਅਤੇ ਇਨ੍ਹਾਂ ਵਿਅਕਤੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਈ ਪਰ ਅਜੇ ਤਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਾ ਲਈ ਜਿਸ ਕਾਰਨ ਉਹ ਮਾਯੂਸ ਬੈਠੇ ਹਨ।

Social Media Social Media

ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਭੱਟੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਕੁਵੈਤ ਦੇ ਕਸਬਾ ਫਰਮਾਨੀਆਂ 'ਚ ਕਾਫ਼ੀ ਤਦਾਦ 'ਚ ਪੰਜਾਬੀ ਵਿਅਕਤੀ ਕੇ.ਜੀ.ਐਲ. ਕੰਪਨੀ 'ਚ ਡਰਾਇਵਰੀ ਦਾ ਕੰਮ ਕਰਦੇ ਹਨ।

KuwaitKuwait

ਉਨ੍ਹਾਂ ਦਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ 3 ਮਹੀਨੇ ਤੋਂ ਸਾਰਾ ਕੰਮ ਠੱਪ ਪਿਆ ਹੈ ਅਤੇ ਕੰਪਨੀ ਵਲੋਂ ਉਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਨਾ ਤਨਖ਼ਾਹ ਦਿਤੀ ਅਤੇ ਨਾ ਹੀ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ।

Covid 19Covid 19

ਉਸ ਨੇ ਦਸਿਆ ਕਿ ਕੁਵੈਤ ਦੀਆਂ ਵੱਖ-ਵੱਖ ਕੰਪਨੀਆਂ 'ਚ ਕਰੀਬ 600 ਤੋਂ ਵੱਧ ਪੰਜਾਬੀ ਹਨ ਜੋ ਕਿ ਭਾਰਤ ਅਪਣੇ ਪਰਵਾਰ ਕੋਲ ਵਾਪਸ ਆਉਣਾ ਚਾਹੁੰਦੇ ਹਨ।

ਕੁਵੈਤ 'ਚ ਫਸੇ ਪੰਜਾਬੀਆਂ ਨੇ ਦਸਿਆ ਕਿ ਉਨ੍ਹਾਂ ਦੇ ਪਾਸਪੋਰਟ ਕੰਪਨੀ ਕੋਲ ਹਨ ਤੇ ਨਾ ਉਨ੍ਹਾਂ ਨੂੰ ਪਾਸਪੋਰਟ ਵਾਪਸ ਕੀਤੇ ਜਾ ਰਹੇ ਹਨ ਅਤੇ ਨਾ ਹੀ ਯੋਗ ਖਾਣਾ ਦਿਤਾ ਜਾ ਰਿਹਾ ਹੈ ਜਿਸ ਕਾਰਨ ਉਹ ਬੰਦੂਆਂ ਮਜ਼ਦੂਰ ਬਣ ਕੇ ਰਹਿ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement