ਕੋਰੋਨਾ ਵਾਇਰਸ ਦੇ ਬਾਵਜੂਦ ਮੀਟ ਬਾਜ਼ਾਰ ਬੰਦ ਨਹੀਂ ਹੋਣੇ ਚਾਹੀਦੇ : ਸੰਯੁਕਤ ਰਾਸ਼ਟਰ
Published : May 10, 2020, 1:37 pm IST
Updated : May 10, 2020, 1:37 pm IST
SHARE ARTICLE
file Photo
file Photo

ਵਿਸਵ ਸਿਹਤ ਸੰਗਠਨ ਨੇ ਸੁਕਰਵਾਰ ਨੂੰ ਕਿਹਾ ਕਿ ਚਾਹੇ ਚੀਨ ਦੇ ਵੁਹਾਨ ਸਹਿਰ ਦੇ ਮੀਟ ਬਾਜ਼ਾਰ ਨੇ ਕੋਰੋਨਾ ਵਾਇਰਸ ਫੈਲਣ ਵਿਚ ਵੱਡੀ ਭੂਮਿਕਾ ਨਿਭਾਈ ਹੈ

ਲੰਡਨ, 9 ਮਈ : ਵਿਸਵ ਸਿਹਤ ਸੰਗਠਨ ਨੇ ਸੁਕਰਵਾਰ ਨੂੰ ਕਿਹਾ ਕਿ ਚਾਹੇ ਚੀਨ ਦੇ ਵੁਹਾਨ ਸਹਿਰ ਦੇ ਮੀਟ ਬਾਜ਼ਾਰ ਨੇ ਕੋਰੋਨਾ ਵਾਇਰਸ ਫੈਲਣ ਵਿਚ ਵੱਡੀ ਭੂਮਿਕਾ ਨਿਭਾਈ ਹੈ ਪਰ ਫਿਰ ਵੀ ਉਹ ਦੁਨੀਆ ਭਰ ਵਿਚ ਅਜਿਹੇ ਬਾਜਾਰਾਂ ਨੂੰ ਬੰਦ ਕਰਨ ਦੀ ਸਿਫਾਰਸ਼ ਨਹੀਂ ਕਰਦੇ। ਇਕ ਪ੍ਰੈੱਸ ਰਲੀਜ ਵਿਚ ਵਿਸ਼ਵ ਸਿਹਤ ਸੰਗਠਨ ਦੇ ਫੂਡ ਸੇਫਟੀ ਅਤੇ ਵੈਟਰਨਰੀ ਸਪੈਸਲਿਸਟ ਪੀਟਰ ਬੇਨ ਐਂਬਾਰੇਕ ਨੇ ਕਿਹਾ ਕਿ ਮਾਸਾਹਾਰੀ ਵਸਤਾਂ ਦੇ ਬਾਜਾਰ ਨਾਲ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਭੋਜਨ ਅਤੇ ਰੋਜਗਾਰ ਮਿਲਦਾ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਬੰਦ ਕਰਨ ਦੀ ਥਾਂ ਉਨ੍ਹਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ, ਭਾਵੇਂ ਕਿ ਕਈ ਵਾਰ ਉਨ੍ਹਾਂ ਤੋਂ ਮਨੁੱਖਾਂ ਵਿਚ ਮਹਾਂਮਾਰੀ ਫੈਲਣ ਦਾ ਡਰ ਰਹਿੰਦਾ ਹੈ। 

File photoFile photo

ਬੇਨ ਨੇ ਕਿਹਾ,“ਇਸ ਮਾਹੌਲ ਵਿਚ ਖਾਦ ਸੁਰੱਖਿਆ ਮੁਸ਼ਕਲ ਹੈ ਅਤੇ ਇਸ ਲਈ ਕਈ ਵਾਰ ਬਾਜਾਰ ਵਿਚ ਇਹ ਚੀਜਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ।“ ਉਨ੍ਹਾਂ ਕਿਹਾ ਕਿ ਭੀੜ ਵਾਲੇ ਇਨ੍ਹਾਂ ਬਾਜਾਰਾਂ ਵਿਚ ਪਸ਼ੂਆਂ ਤੋਂ ਮਨੁੱਖਾਂ ਤੱਕ ਬੀਮਾਰੀ ਫੈਲਣ ਦੇ ਖਤਰੇ ਨੂੰ ਕਈ ਤਰੀਕਿਆਂ ਨਾਲ ਘੱਟ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਸਾਫ-ਸਫਾਈ ਅਤੇ ਖਾਦ ਸੁਰੱਖਿਆ ਦੇ ਮਾਨਕਾਂ ਵਿਚ ਸੁਧਾਰ ਕਰਨਾ ਅਤੇ ਜਿਊਂਦੇ ਪਸ਼ੂਆਂ ਨੂੰ ਇਨਸਾਨਾਂ ਤੋਂ ਵੱਖ ਕਰਨਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਵੁਹਾਨ ਦੇ ਬਾਜਾਰ ਤੋਂ ਚੀਨ ਵਿਚ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਕਈ ਮਾਮਲੇ ਸਾਹਮਣੇ ਆਏ ਅਤੇ ਕੀ ਉਹ ਇਸ ਦਾ ਅਸਲ ਸਰੋਤ ਹੈ ਜਾਂ ਉਸ ਨੇ ਸਿਰਫ ਇਸ ਬੀਮਾਰੀ ਨੂੰ ਫੈਲਾਉਣ ਵਿਚ ਭੂਮਿਕਾ ਨਿਭਾਈ ਹੈ। ਬੇਨ ਨੇ ਕਿਹਾ ਕਿ ਚੀਨ ਵਿਚ ਉਸ ਜਾਨਵਰ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਜਿਸ ਕਾਰਨ ਕੋਵਿਡ -19 ਮਨੁੱਖਾਂ ਵਿਚ ਫੈਲਿਆ।        (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement