''ਧੀ ਦੇ ਦੋਸ਼ੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਫ਼ਾਂਸੀ 'ਤੇ ਲਟਕਦੇ ਵੇਖਣਾ ਚਾਹੁੰਦੀ ਹਾਂ''
Published : Jan 10, 2020, 2:07 pm IST
Updated : Jan 10, 2020, 4:14 pm IST
SHARE ARTICLE
File Photo
File Photo

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਰੁੱਧ ਡੈਂਥ ਵਾਰੰਟ ਜਾਰੀ ਕਰ ਕੀਤਾ ਹੋਇਆ ਹੈ

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆ ਦੇ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ। ਅੱਜ ਤੋਂ 11 ਦਿਨਾਂ ਬਾਅਦ ਸਾਰੇ ਦੋਸ਼ੀਆਂ ਨੂੰ ਫ਼ਾਂਸੀ 'ਤੇ ਲਟਕਾ ਦਿੱਤਾ ਜਾਵੇਗਾ। ਇਸ ਵਿਚਾਲੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕੋਰਟ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਆਪਣੀ ਇੱਕ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਹ ਚਾਰਾਂ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਦੇ ਹੋਏ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦੀ ਹੈ।

File PhotoFile Photo

ਮੀਡੀਆ ਰਿਪੋਰਟਾਂ ਮੁਤਾਬਕ ਨਿਰਭਿਆ ਦੀ ਮਾਂ ਨੇ ਕਿਹਾ ਹੈ ਕਿ ਉਹ ਆਪਣੀ ਬੱਚੀ ਨਾਲ ਹੋਈ ਇਸ ਵਾਰਦਾਤ ਤੋਂ ਪਹਿਲਾਂ ਇਕ ਸਧਾਰਨ ਔਰਤ ਸੀ। ਉਸ ਨੇ ਘਰ ਅਤੇ ਬੱਚਿਆਂ ਦੀ ਬੱਚਿਆਂ ਦੀ ਜ਼ਿੰਮਵਾਰੀ ਤੋਂ ਇਲਾਵਾ ਕੁੱਝ ਵੀ ਨਹੀਂ ਦੇਖਿਆ ਸੀ ਪਰ ਬੇਟੀ ਨਾਲ ਜੋ ਹੋਇਆ ਉਸ ਤੋਂ ਬਾਅਦ ਉਸ ਨੇ ਦੋਸ਼ੀਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੀ ਜ਼ਿੰਮਵਾਰੀ ਲਈ ਹੈ।

File PhotoFile Photo

ਨਿਰਭਿਆ ਦੀ ਮਾਂ ਨੇ ਆਪਣਾ ਦਰਦ ਬਿਆਨ ਕਰਦਿਆ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸ ਨੇ ਕਦੇ ਆਪਣਾ ਘਰ ਨਹੀਂ ਵੇਖਿਆ, ਦਿਨ ਰਾਤ ਕੋਰਟ ਅਤੇ ਕਾਗਜ਼ੀ ਕਾਰਵਾਈ ਵਿਚ ਲਗਾ ਦਿੱਤੇ। ਉਨ੍ਹਾਂ ਦੱਸਿਆ ਕਿ ਮੈ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈ ਅੱਜ ਤੱਕ ਚੈਨ ਨਾਲ ਨਹੀਂ ਸੋ ਸਕੀ ਹਾਂ ਅਤੇ ਨਾਂ ਹੀ ਹੁਣ ਸੋਵਾਂਗੀ ਕਿਉਂਕਿ ਅਜੇ ਮੈ ਦੋਸ਼ੀਆ ਨੂੰ ਫਾਂਸੀ 'ਤੇ ਲਟਕਦੇ ਹੋਏ ਵੇਖਣਾ ਚਾਹੁੰਦੀ ਹਾ।

File PhotoFile Photo

ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਚਾਰੇ ਦੋਸ਼ੀਆਂ ਖਿਲਾਫ਼ ਡੈਂਥ ਵਾਰੰਟ ਜਾਰੀ ਕਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫ਼ਾਂਸੀ ਦੇਣ ਦਾ ਸਮਾਂ ਤੈਅ ਕੀਤਾ ਹੈ ਜਿਸ ਦੇ ਵਿਰੁੱਧ ਚਾਰ ਦੋਸ਼ੀਆਂ ਵਿਚੋਂ ਤਾਂ ਇਕ ਦੋਸ਼ੀ ਵਿਨੈ ਕੁਮਾਰ ਸ਼ਰਮਾਂ ਨੇ ਬੀਤੇ ਦਿਨ ਸੁਪਰੀਮ ਕੋਰਟ ਵਿਚ ਉਪਚਾਰ ਪਟੀਸ਼ਨ ਦਾਖਲ ਕੀਤੀ ਹੈ।

 Patiala House CourtFile Photo

ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਨਿਰਭਿਆ ਦੇ ਦੋਸ਼ੀਆਂ ਮੁਕੇਸ਼, ਪਵਨ ਗੁਪਤਾ, ਅਕਸ਼ੇ ਕੁਮਾਰ ਅਤੇ ਵਿਨੈ ਸ਼ਰਮਾਂ ਦੀ ਨਿਗਰਾਨੀ ਵਧਾ ਦਿੱਤੀ ਹੈ। ਸਿਪਾਹੀਆ ਨੇ ਉਨ੍ਹਾਂ 'ਤੇ ਸਖ਼ਤ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸੀਸੀਟੀਵੀ ਨਾਲ ਵੀ ਦੋਸ਼ੀਆ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਨਾਲ ਹੀ ਕਿਸੇ ਵੀ ਕੈਦੀ ਨੂੰ ਚਾਰਾਂ ਦੋਸ਼ੀਆਂ ਨਾਲ ਮਿਲਣ ਦੀ ਇਜ਼ਾਜਤ ਨਹੀਂ ਹੈ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement