ਦਿੱਲੀ ਤੋਂ ਬਿਹਾਰ ਜਾ ਰਹੀ ਟ੍ਰੇਨ 'ਚ ਹੋਈ ਲੁੱਟ 
Published : Jan 10, 2019, 10:37 am IST
Updated : Jan 10, 2019, 11:18 am IST
SHARE ARTICLE
Bhagalpur bound Express train robbed
Bhagalpur bound Express train robbed

ਬਿਹਾਰ 'ਚ ਟ੍ਰੇਨ 'ਚ ਡਕੈਤੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਚਿਹਰੇ 'ਤੇ ਮਾਸਕ ਅਤੇ ਹੱਥਾਂ 'ਚ ਬੰਦੂਕ ਲਈ ਕਰੀਬ ਦਰਜਨ ਤੋਂ ਜ਼ਿਆਦਾ ਬਦਮਾਸ਼ਾਂ ਨੇ ਬੁੱਧਵਾਰ ਦੀ ਰਾਤ..

ਪਟਨਾ: ਬਿਹਾਰ 'ਚ ਟ੍ਰੇਨ 'ਚ ਡਕੈਤੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਚਿਹਰੇ 'ਤੇ ਮਾਸਕ ਅਤੇ ਹੱਥਾਂ 'ਚ ਬੰਦੂਕ ਲਈ ਕਰੀਬ ਦਰਜਨ ਤੋਂ ਜ਼ਿਆਦਾ ਬਦਮਾਸ਼ਾਂ ਨੇ ਬੁੱਧਵਾਰ ਦੀ ਰਾਤ ਮੁਸਾਫਿਰਾਂ 'ਚ ਤਾਂਡਵ ਕੀਤਾ ਅਤੇ ਵੱਡੀ ਲੁੱਟ-ਖਸੁੱਟ ਦੀ ਘਟਨਾ ਨੂੰ ਅੰਜਾਮ ਦਿਤਾ। ਦਰਅਸਲ, ਬਿਹਾਰ ਦੇ ਕਿਊਲ ਅਤੇ ਜਮਾਲਪੁਰ ਸਟੇਸ਼ਨ ਦੇ 'ਚ ਧਨੌਰੀ ਸਟੇਸ਼ਨ (ਲਖੀਸਰਾਏ) ਦੇ ਕੋਲ ਟ੍ਰੇਨ ਨੂੰ ਘੰਟੇ ਤੋਂ ਜ਼ਿਆਦਾ ਰੋਕ ਕੇ ਬਦਮਾਸ਼ਾ ਨੇ ਮੁਸਾਫਿਰਾਂ ਨਾਲ ਲੁੱਟ-ਖਸੁੱਟ ਕੀਤੀ ਅਤੇ ਉਨ੍ਹਾਂ ਕੋਲੋ ਸਾਰੇ ਕੀਮਤੀ ਸਮਾਨ ਖੌਹ ਲਿਆ।  

Bhagalpur bound Express train robbed Train robbed

ਦਰਅਸਲ ਬੁੱਧਵਾਰ ਦੀ ਰਾਤ ਧਨੌਰੀ ਸਟੇਸ਼ਨ ਦੇ ਕੋਲ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਟ੍ਰੇਨ ਗਿਣਤੀ 12350 'ਚ ਕਰੀਬ 9.30 ਵਜੇ ਘੰਟੇ ਤੋਂ ਜ਼ਿਆਦਾ ਦੇਰ ਤੱਕ ਰੋਕ ਕੇ ਟ੍ਰੇਨ 'ਚ ਡਕੈਤੀ ਹੁੰਦੀ ਰਹੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਦੀ ਗਿਣਤੀ 'ਚ ਬਦਮਾਸ਼ ਸਨ। ਜਿਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ ਅਤੇ ਸਭ ਦੇ ਹੱਥਾਂ 'ਚ ਬੰਦੂਕ ਸੀ। ਬਦਮਾਸ਼ਾ ਨੇ ਤਿੰਨ ਏਸੀ ਅਤੇ ਇਕ ਸਲੀਪਰ ਕੋਚ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਤਰ੍ਹਾਂ ਚਾਰ ਕੋਚ 'ਚ ਲੁੱਟ-ਖਸੁੱਟ ਕੀਤੀ।

Bhagalpur bound Express train robbedExpress train robbed

ਕੋਚ 'ਚ ਮੌਜੂਦ ਇਕ ਵੀ ਮੁਸਾਫਰ ਨੂੰ ਬਦਮਾਸ਼ਾ ਨੇ ਨਹੀਂ ਛੱਡਿਆ। ਟ੍ਰੇਨ ਦੀ A1 (2nd ਏਸੀ),  B2, B3 (3rd ਏਸੀ) ਅਤੇ s9 (ਸਲੀਪਰ) ਕੋਚ 'ਚ ਬਦਮਾਸ਼ਾ ਨੇ ਇਸ ਲੁੱਟ-ਖਸੁੱਟ ਦੀ ਘਟਨਾ ਨੂੰ ਅੰਜਾਮ ਦਿਤਾ। ਬਦਮਾਸ਼ਾ ਨੇ ਲੁੱਟ-ਖਸੁੱਟ 'ਚ ਮੁਸਾਫਰਾਂ ਨੂੰ ਮਾਰਿਆ-ਝੰਬਿਆ ਵੀ। ਜਿਸ 'ਚ ਕੁੱਝ ਮੁਸਾਫਰਾਂ ਨੂੰ ਸੱਟਾਂ ਵੀ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 200 ਤੋਂ ਜ਼ਿਆਦਾ ਮੁਸਾਫਿਰਾਂ ਨਾਲ ਲੁੱਟ ਹੋਈ ਹੈ। ਦਰਅਸਲ, ਟ੍ਰੇਨ 12350 ਵੀਕਲੀ ਟ੍ਰੇਨ ਹੈ, ਜੋ ਨਵੀਂ ਦਿੱਲੀ ਤੋਂ ਭਾਗਲਪੁਰ ਜਾਂਦੀ ਹੈ।  

ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾ ਨੇ ਮੁਸਾਫਰਾਂ ਤੋਂ ਮੋਬਾਇਲ, ਲੈਪਟਾਪ, ਗਹਿਣੇ ਅਤੇ ਕੈਸ਼ ਸਾਰੇ ਖੌਹ ਲਏ। ਹਾਲਾਂਕਿ ਇਸ ਮਾਮਲੇ 'ਚ ਜਮਾਲਪੁਰ 'ਚ ਐਫਆਈਆਰ ਦਰਜ ਕਰਾਈ ਗਈ ਹੈ। ਹਾਲਾਂਕਿ, ਹੁਣ ਤੱਕ ਇਕ ਵੀ ਬਦਮਾਸ਼ ਪੁਲਿਸ ਦੀ ਗਿ੍ਰਫਤ 'ਚ ਨਹੀਂ ਆਏ ਹਨ। ਟ੍ਰੇਨ 'ਚ ਲੁੱਟ-ਖਸੁੱਟ ਦੀ ਘਟਨਾ ਤੋਂ ਬਾਅਦ ਜਮਾਲਪੁਰ ਤੋਂ ਟ੍ਰੇਨ ਰਾਤ 11.48 'ਚ ਭਾਗਲਪੁਰ ਲਈ ਰਵਾਨਾ ਹੋਈ ਸੀ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement