ਭਾਰਤ ’ਚ ਅਗਲੇ ਸਾਲ ਰੋਜ਼ਾਨਾ ਆ ਸਕਦੇ ਹਨ 2.87 ਲੱਖ ਮਾਮਲੇ : ਐਮਆਈਟੀ
Published : Jul 9, 2020, 9:22 am IST
Updated : Jul 9, 2020, 9:22 am IST
SHARE ARTICLE
File Photo
File Photo

ਕੋਰੋਨਾ ਦਾ ਹੋਰ ਭਿਆਨਕ ਦੌਰ ਹਾਲੇ ਦੂਰ?

 ਨਵੀਂ ਦਿੱਲੀ, 8 ਜੁਲਾਈ : ਅਮਰੀਕਾ ਦੀ ਵੱਕਾਰੀ ਮੈਸਾਚੂਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਦੇ ਖੋਜਕਾਰਾਂ ਦੇ ਅਧਿਐਨ ਮਾਡਲ ਮੁਤਾਬਕ ਜੇ ਕੋਵਿਡ-19 ਦਾ ਟੀਕਾ ਜਾਂ ਦਵਾਈ ਨਹੀਂ ਬਣੀ ਤਾਂ 2021 ਦੀਆਂ ਸਰਦੀਆਂ ਦੇ ਅੰਤ ਤਕ ਭਾਰਤ ਵਿਚ ਲਾਗ ਦੇ ਰੋਜ਼ਾਨਾ 2.87 ਲੱਖ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਖੋਜਕਾਰਾਂ ਨੇ 84 ਦੇਸ਼ਾਂ ਵਿਚ ਭਰੋਸੇਮੰਦ ਜਾਂਚ ਅੰਕੜਿਆਂ ਦੇ ਆਧਾਰ ’ਤੇ ਗਤੀਸ਼ੀਲ ਮਹਾਂਮਾਰੀ ਮਾਡਲ ਤਿਆਰ ਕੀਤਾ ਹੈ। ਇਨ੍ਹਾਂ 84 ਦੇਸ਼ਾਂ ਵਿਚ ਦੁਨੀਆਂ ਦੇ 4.75 ਅਰਬ ਲੋਕ ਰਹਿੰਦੇ ਹਨ। 

File PhotoFile Photo

ਖੋਜ ਪੱਤਰ ਦੇ ਖਰੜੇ ਵਿਚ ਐਮਆਈਟੀ ਦੇ ਪ੍ਰੋਫ਼ੈਸਰ ਹਾਜ਼ਰ ਰਹਿਮਾਨਦਾਦ ਅਤੇ ਜਾਨ ਸਟਰਮੈਨ, ਪੀਐਚਡੀ ਵਿਦਿਆਰਥੀ ਸੇ ਯਾਂਗ ਲਿਮ ਨੇ ਲਾਗ ਤੋਂ ਪ੍ਰਭਾਵਤ ਸਿਖਰਲੇ 10 ਦੇਸ਼ਾਂ ਦੇ ਰੋਜ਼ਾਨਾ ਮਾਮਲਿਆਂ ਦੇ ਆਧਾਰ ’ਤੇ ਅਨੁਮਾਨ ਲਾਇਆ ਹੈ ਕਿ ਭਾਰਤ ਵਿਚ ਸਾਲ 2021 ਦੀਆਂ ਸਰਦੀਆਂ ਦੇ ਅੰਤ ਤਕ ਰੋਜ਼ਾਨਾ 2.87 ਲੱਖ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਤੋਂ ਬਾਅਦ ਅਮਰੀਕਾ, ਦਖਣੀ ਅਫ਼ਰੀਕਾ, ਈਰਾਨ, ਇੰਡੋਨੇਸ਼ੀਆ, ਬ੍ਰਿਟੇਨ, ਨਾਈਜੀਰੀਆ, ਤੁਰਕੀ, ਫ਼ਰਾਂਸ ਅਤੇ ਜਰਮਨੀ ਦਾ ਸਥਾਨ ਰਹੇਗਾ। ਖੋਜਕਾਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਅਨੁਮਾਨ ਸੰਭਾਵੀ ਖ਼ਤਰੇ ਨੂੰ ਦਸਦਾ ਹੈ

ਕਿ ਨਾਕਿ ਭਵਿੱਖ ਵਿਚ ਮਾਮਲਿਆਂ ਦੀ ਭਵਿੱਖਬਾਣੀ ਕਰਦਾ ਹੈ। ਖੋਜਕਾਰਾਂ ਨ ੇਕਿਹਾ ਕਿ ਡੂੰਘੀ ਜਾਂਚ ਅਤੇ ਪੀੜਤਾਂ ਦੇ ਸੰਪਰਕਾਂ ਨੂੰ ਘੱਟ ਕਰਨ ਨਾਲ ਭÎਵਿੱਖ ਵਿਚ ਮਾਮਲੇ ਵਧਣ ਦਾ ਖ਼ਤਰਾ ਘੱਟ ਹੋ ਸਕਦਾ ਹੈ ਜਦਕਿ ਲਾਪਰਵਾਹ ਰਵਈਏ ਅਤੇ ਖ਼ਤਰੇ ਨੂੰ ਆਮ ਮੰਨਣ ਨਾਲ ਮਹਾਂਮਾਰੀ ਭਿਆਨਕ ਰੂਪ ਲੈ ਲਵੇਗੀ।
   ਉਨ੍ਹਾਂ ਕਿਹਾ ਕਿ 2021 ਦਾ ਅਨੁਮਾਨ ਟੀਕਾ ਨਾ ਵਿਕਸਤ ਹੋਣ ਦੀ ਹਾਲਤ ’ਤੇ ਆਧਾਰਤ ਹੈ। ਇਸ ਮਾਡਲ ਵਿਚ 84 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ ’ਤੇ ਕਈ ਅਹਿਮ ਪ੍ਰਗਟਾਵੇ ਕੀਤੇ ਗਏ ਹਨ ਯਾਨੀ ਮਹਾਂਮਾਰੀ ਦੀ ਅਸਲ ਸਥਿਤੀ ਨੂੂੰ ਘਟਾ ਕੇ ਦਸਿਆ ਜਾ ਰਿਹਾ ਹੈ। ਖੋਜਕਾਰਾਂ ਮੁਤਾਬਕ 18 ਜੂਨ ਤੋਂ ਹੁਣ ਤਕ ਦੇ ਮਾਮਲਿਆਂ ਅਤੇ ਮੌਤ ਦਰ ਦੇ ਸਰਕਾਰੀ ਅੰਕੜਿਆਂ ਮੁਕਾਬਲੇ ¬ਕ੍ਰਮਵਾਰ 11.8 ਅਤੇ 1.48 ਗੁਣਾਂ ਜ਼ਿਆਦਾ ਹਨ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement