ਪੰਜਾਬੀਆਂ ਨੇ ਦਿੱਲੀ ਦੀਆਂ ਬਰੂਹਾਂ 'ਤੇ ਉਸਾਰਿਆ ਪੁਰਾਤਨ ਪੰਜਾਬ, ਬਣਾਏ ਪੱਕੇ ਟਿਕਾਣੇ
Published : Apr 9, 2021, 11:22 am IST
Updated : Apr 9, 2021, 11:22 am IST
SHARE ARTICLE
File Photo
File Photo

ਕਿਸਾਨਾਂ ਨੇ ਕੱਖਾਂ-ਕਾਨਿਆਂ ਦੀਆਂ ਛੱਤਾਂ ਪਾ ਲਈਆਂ ਹਨ ਅਤੇ ਕਈਆਂ ’ਚ ਏ. ਸੀ. ਵੀ ਫਿੱਟ ਕਰ ਲਏ ਹਨ

ਨਵੀਂ ਦਿੱਲੀ : ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਕਿਸਾਨਾਂ ਨੇ ਠੰਡ ਦਾ ਮੌਸਮ ਕੱਢ ਲੈਣ ਤੋਂ ਬਾਅਦ ਹੁਣ ਗਰਮੀ ਦੇ ਸੀਜ਼ਨ ’ਚ ਧਰਨੇ ਨੂੰ ਜਾਰੀ ਰੱਖਦਿਆਂ ਆਪਣੇ ਰਹਿਣ-ਸਹਿਣ ’ਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਧਰਨਿਆਂ ’ਤੇ  ਇਸ ਤਹਿਤ ਆਪਣੀਆਂ ਟਰਾਲੀਆਂ ਅਤੇ ਝੁੱਗੀਆਂ ਨੂੰ ਵਾਤਾਵਰਣ ਦੇ ਅਨੁਕੂਲ ਕਰਦਿਆਂ ਕੱਖਾਂ-ਕਾਨਿਆਂ ਦੀਆਂ ਛੱਤਾਂ ਪਾ ਲਈਆਂ ਹਨ ਅਤੇ ਕਈਆਂ ’ਚ ਏ. ਸੀ. ਵੀ ਫਿੱਟ ਕਰ ਲਏ ਹਨ। ਇੰਨਾ ਹੀ ਨਹੀਂ, ਸੋਲਰ ਊਰਜਾ ਦੀ ਫਿਟਿੰਗ ਕਰਵਾ ਕੇ ਬਿਜਲੀ ਦੀ ਕਮੀ ਵੀ ਦੂਰ ਕਰ ਲਈ ਗਈ ਹੈ।

Photo

ਉਥੇ ਹੀ ਚੁੱਲਾ-ਚੌਂਕਾ ਵੀ ਧੂੰਆਂ ਰਹਿਤ ਕਰ ਲਏ ਹਨ। ਦੇਖਣ ਵਾਲੀ ਗੱਲ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਪੰਜਾਬੀਆਂ ਤੇ ਦਰਿਆ ਦਿਲ ਹਰਿਆਣਵੀਆਂ ਨੇ ਪੁਰਾਤਨ ਰਹਿਣ-ਸਹਿਣ ਦੀ ਦਿਖ ਕਾਇਮ ਕਰ ਦਿੱਤੀ ਹੈ, ਜਿਸ ਨੂੰ ਦੇਖਣ ਲਈ ਪੂਰੇ ਭਾਰਤ ’ਚੋਂ ਸ਼ਹਿਰੀ ਲੋਕ ਤੇ ਖ਼ਾਸ ਕਰ ਬੱਚੇ ਪਹੁੰਚ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਧਰਨੇ ਪੂਰੇ ਭਾਰਤ ਲਈ ਇਕ ਮੁਜੱਸਮਾ ਬਣ ਰਿਹਾ ਹੈ, ਜਿਸ ਦੀਆਂ ਤਸਵੀਰਾਂ ਨਿੱਤ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Photo

ਬੱਚੇ ਧਰਨਿਆਂ ’ਚ ਸ਼ਿਰਕਤ ਕਰ ਕੇ ਇਕ ਪਾਸੇ ਜਿੱਥੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨਾਲ ਜੁੜ ਰਹੇ ਹਨ, ਉੱਥੇ ਹੀ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ’ਚੋਂ ਘੱਟਦੀ ਜਾ ਰਹੀ ਸੱਭਿਆਚਾਰਕ ਦਿੱਖ ਨੂੰ ਦੇਖਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਈ ਥਾਵਾਂ ’ਤੇ ਤਾਂ ਪੁਰਾਣੀਆਂ ਛੱਤਾਂ ਅੱਗੇ ਬੱਚਿਆਂ ਦੇ ਖੇਡਣ ਲਈ ਛੋਟੇ ਗਲਿਆਰੇ ਵੀ ਬਣਾਏ ਗਏ ਹਨ।

Photo

ਧਰਨੇ ਵਿਚ ਸਵੇਰੇ-ਸ਼ਾਮ ਖਾਣੇ ਵਿਚ ਦੇਸੀ ਖੁਰਾਕਾਂ ਸ਼ਾਮਲ ਹੁੰਦੀਆਂ ਹਨ। ਜਿਵੇਂ ਪਹਿਲਾਂ ਦੇਸੀ ਘਿਓ ਦੀਆਂ ਪਿੰਨੀਆਂ, ਜਲੇਬੀਆਂ, ਖੀਰ, ਕੜਾਹ ਆਦਿ ਸ਼ਾਮਿਲ ਸੀ। ਉਸੇ ਤਰ੍ਹਾਂ ਹੁਣ ਗਰਮੀ ਦੇ ਸੀਜ਼ਨ ’ਚ ਲੱਸੀ, ਦਹੀਂ, ਠੰਡਾ ਦੁੱਧ ਆਦਿ ਵੱਖ-ਵੱਖ ਲੰਗਰਾਂ ’ਚ ਵਰਤਦਾ ਆਮ ਦੇਖਿਆ ਜਾ ਸਕਦਾ ਹੈ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਧਰਨਿਆਂ ’ਚ ਸਮੁੱਚੇ ਵਰਗਾਂ ਦੀ ਸ਼ਮੂਲੀਅਤ ਨੇ ਸੋਚ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement