ਸੁਪ੍ਰੀਮ ਕੋਰਟ ਦੀ ਰਾਹਤ ਤੋਂ ਬਾਅਦ ਅੱਜ CBI ਡਾਇਰੈਕਟਰ ਦਾ ਅਹੁਦਾ ਸੰਭਾਲ ਸਕਦੇ ਹਨ ਆਲੋਕ ਵਰਮਾ
Published : Jan 9, 2019, 10:17 am IST
Updated : Jan 9, 2019, 10:17 am IST
SHARE ARTICLE
Alok Verma
Alok Verma

ਦੇਸ਼ ਦੀ ਸਰਵ ਉਚ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (CBI) ਵਿਚ ਪਿਛਲੇ ਦੋ ਮਹੀਨੇ.........

ਨਵੀਂ ਦਿੱਲੀ : ਦੇਸ਼ ਦੀ ਸਰਵ ਉਚ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (CBI) ਵਿਚ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਵਿਵਾਦ ਉਤੇ ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਅਪਣਾ ਫੈਸਲਾ ਸੁਣਾਇਆ। ਸੁਪ੍ਰੀਮ ਕੋਰਟ ਨੇ ਛੁੱਟੀ ਉਤੇ ਭੇਜੇ ਗਏ CBI ਨਿਰਦੇਸ਼ਕ ਆਲੋਕ ਵਰਮਾ ਨੂੰ ਦੁਬਾਰਾ ਅਹੁਦੇ ਉਤੇ ਬਹਾਲ ਕਰਨ ਦਾ ਆਦੇਸ਼ ਦਿਤਾ ਹੈ। ਆਲੋਕ ਵਰਮਾ ਅੱਜ ਦੁਬਾਰਾ ਸੀਬੀਆਈ ਦਫ਼ਤਰ ਜਾ ਕੇ ਨਿਰਦੇਸ਼ਕ ਦੇ ਰੂਪ ਵਿਚ ਕਾਰਜਭਾਰ ਸੰਭਾਲ ਸਕਦੇ ਹਨ, ਹਾਲਾਂਕਿ ਅਗਲੇ ਇਕ ਹਫ਼ਤੇ ਤੱਕ ਉਹ ਕੋਈ ਨੀਤੀਗਤ ਫੈਸਲਾ ਨਹੀਂ ਲੈ ਪਾਉਣਗੇ।

Alok VermaAlok Verma

ਦੱਸ ਦਈਏ ਕਿ ਸੀਬੀਆਈ ਵਿਚ ਸਿਖਰਲੇ ਅਹੁਦੇ ਉਤੇ ਤੈਨਾਤ ਦੋ ਅਫਸਰਾਂ ਵਿਚ ਲੜਾਈ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਦੋਨਾਂ ਨੂੰ ਛੁੱਟੀ ਉਤੇ ਭੇਜ ਦਿਤਾ ਗਿਆ ਸੀ। ਜਿਸ ਤੋਂ ਬਾਅਦ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੇ ਸੁਪ੍ਰੀਮ ਕੋਰਟ ਵਿਚ ਮੰਗ ਦਰਜ਼ ਕੀਤੀ ਸੀ, ਮੰਗਲਵਾਰ ਨੂੰ ਸੁਪ੍ਰੀਮ ਕੋਰਟ ਨੇ ਕੇਂਦਰ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਲ ਇਹ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਸੁਪ੍ਰੀਮ ਕੋਰਟ ਨੇ ਅਪਣੇ ਫੈਸਲੇ ਵਿਚ ਕਿਹਾ ਹੈ ਕਿ ਅਫ਼ਸਰਾਂ ਦੇ ਵਿਚਲੇ ਝਗੜੇ ਤੋਂ ਇਲਾਵਾ ਕੇਂਦਰ ਨੂੰ ਸੀਬੀਆਈ ਨਿਰਦੇਸ਼ਕ ਦੇ ਅਹੁਦੇ ਦੇ ਮਾਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

Alok Verma and Supreme CourtAlok Verma and Supreme Court

ਇਸ ਪ੍ਰਕਾਰ ਦਾ ਫੈਸਲਾ ਸਿਰਫ਼ ਉਚ ਪੱਧਰ ਦੀ ਕਮੇਟੀ ਹੀ ਲੈ ਸਕਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ,  ਸੁਪ੍ਰੀਮ ਕੋਰਟ ਦੇ ਚੀਫ਼ ਜਸਟੀਸ ਅਤੇ ਲੋਕਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਸ਼ਾਮਲ ਹੁੰਦੇ ਹਨ। ਹਾਲਾਂਕਿ, ਅਪਣੇ ਫੈਸਲੇ ਵਿਚ ਸੁਪ੍ਰੀਮ ਕੋਰਟ ਵਿਚ ਆਲੋਕ ਵਰਮਾ ਨੂੰ ਸਾਰੇ ਰੂਪਾਂ ਤੋਂ ਰਾਹਤ ਨਹੀਂ ਦਿਤੀ ਹੈ। ਕੋਰਟ ਦੇ ਫੈਸਲੇ ਅਨੁਸਾਰ, ਆਲੋਕ ਵਰਮਾ ਉਤੇ ਜੋ ਭ੍ਰਿਸ਼ਟਾਚਾਰ ਸਬੰਧੀ ਇਲਜ਼ਾਮ ਹਨ, ਉਸ ਉਤੇ ਉਚ ਪੱਧਰ ਕਮੇਟੀ ਫੈਸਲਾ ਲਵੇਗੀ। ਇਸ ਕਮੇਟੀ ਨੂੰ ਇਕ ਹਫ਼ਤੇ ਦੇ ਅੰਦਰ ਅਪਣਾ ਫੈਸਲਾ ਸੁਣਾਉਣਾ ਹੋਵੇਗਾ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement