ਦਿੱਲੀ ਦੀ ਆਬੋ ਹਵਾ ਬੇਹੱਦ ਖਰਾਬ, ਨਾਜ਼ੁਕ ਪੱਧਰ 'ਤੇ ਪਹੁੰਚਿਆ ਗੁਣਵੱਤਾ ਦਾ ਪੱਧਰ
Published : Nov 8, 2020, 11:22 am IST
Updated : Nov 8, 2020, 11:22 am IST
SHARE ARTICLE
Delhi’s air quality
Delhi’s air quality

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਪਰਾਲੀ ਸਾੜਨ ਦੀਆਂ 4,528 ਘਟਨਾਵਾਂ ਹੋਈਆਂ।

ਨਵੀਂ ਦਿੱਲੀ: ਪੰਜਾਬ 'ਚ ਹੁਣ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ। ਇਸ ਨੂੰ ਲੈ ਕੇ ਅੱਜ ਰਾਸ਼ਟਰੀ ਰਾਜਧਾਨੀ 'ਦਿੱਲੀ 'ਚ ਬੀਤੇ ਦਿਨੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਦਰਜ ਹੋ ਗਈ।  ਦਿੱਲੀ ਲਈ ਕੇਂਦਰ ਸਰਕਾਰ ਦੀ 'ਏਅਰ ਕੁਆਲਿਟੀ ਵਾਰਨਿੰਗ ਸਿਸਟਮ' ਨੇ ਦੱਸਿਆ ਕਿ ਦਿਵਾਲੀ 'ਤੇ ਵੀ ਸ਼ਹਿਰ ਦੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਹੀ ਬਣੇ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ  ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਪਰਾਲੀ ਸਾੜਨ ਦੀਆਂ 4,528 ਘਟਨਾਵਾਂ ਹੋਈਆਂ।

delhi pollution

ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਦੋ ਮੋਬਾਇਲ ਐਪ 'ਸਮੀਰ' ਦੇ ਮੁਤਾਬਕ ਬੀਤੀ ਦਿਨੀ  ਦਿੱਲੀ ਦਾ ਕੁੱਲ ਹਵਾ ਗੁਣਵੱਤਾ ਸੂਚਕਅੰਕ (AQI) 443 ਤੇ ਸ਼ਾਮ ਨੂੰ 427 ਦਰਜ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਰਹਿਣ ਦਾ ਮੁੱਖ ਕਾਰਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਜ਼ਿਆਦਾ ਘਟਨਾਵਾਂ ਹੋਣਾ ਹੈ।

Air Pollution

ਸੂਤਰਾਂ ਦੀ ਰਿਪੋਰਟ ਦੇ ਮੁਤਾਬਿਕ ਬੀਤੇ ਦਿਨੀ ਦਿੱਲੀ ਦਾ AQI 443 ਰਿਹਾ। ਇਹ ਵੀ ਦੱਸਿਆ ਗਿਆ ਕਿ ਸ਼ਨੀਵਾਰ ਦਿੱਲੀ ਦੀ ਹਵਾ 'ਚ ਪੀਐਮ 2.5 ਕਣਾਂ ਦੇ ਪੱਧਰ 'ਚ ਪਰਾਲੀ ਸਾੜਨ ਦੀ ਭਾਗੀਦਾਰੀ ਕਰੀਬ 32 ਫੀਸਦ ਰਹੀ। 

air pollution

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement