ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਨੂੰ ਕਾਂਗਰਸ ਨੇ ਦਸਿਆ ਚੋਣ ਛੁਣਛਣਾ
Published : Oct 8, 2018, 9:57 am IST
Updated : Oct 8, 2018, 9:57 am IST
SHARE ARTICLE
Pawan Khera
Pawan Khera

ਕਾਂਗਰਸ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਲਿਟਰ ਦੀ ਕਮੀ ਬਾਰੇ ਕਿਹਾ ਕਿ ਇਹ ਪੰਜ ਰਾਜਾਂ ਵਿਚ ਚੋਣਾਂ ਨੂੰ ਵੇਖਦਿਆਂ ਵੋਟਰਾਂ ਨੂੰ ਛੁਣਛਣਾ ਦਿਤਾ ਗਿਆ.....

ਨੋਇਡਾ : ਕਾਂਗਰਸ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਲਿਟਰ ਦੀ ਕਮੀ ਬਾਰੇ ਕਿਹਾ ਕਿ ਇਹ ਪੰਜ ਰਾਜਾਂ ਵਿਚ ਚੋਣਾਂ ਨੂੰ ਵੇਖਦਿਆਂ ਵੋਟਰਾਂ ਨੂੰ ਛੁਣਛਣਾ ਦਿਤਾ ਗਿਆ ਹੈ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਪਟਰੌਲੀਅਮ ਉਤਪਾਦ ਨੂੰ ਜੀਐਸਟੀ ਤਹਿਤ ਲਿਆਂਦਾ ਜਾਣਾ ਚਾਹੀਦਾ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਵੀਰਵਾਰ ਨੂੰ ਕੀਮਤਾਂ ਵਿਚ ਕਮੀ ਮਗਰੋਂ ਪਟਰੌਲ-ਡੀਜ਼ਲ ਦੀ ਕੀਮਤ ਫਿਰ ਤੋਂ ਵਧਣ ਲੱਗੀ ਹੈ। ਉਨ੍ਹਾਂ ਤੇਲ ਦੀ ਕੀਮਤ ਕੰਟਰੋਲ ਮੁਕਤ ਹੋਣ ਦੇ ਸਰਕਾਰ ਦੇ ਦਾਅਵਿਆਂ ਬਾਰੇ ਸਵਾਲ ਚੁਕਦਿਆਂ ਕਿਹਾ ਕਿ ਇਹ ਚੋਣ ਕੈਲੰਡਰ 'ਤੇ ਨਿਰਭਰ ਕਰਦਾ ਹੈ।

ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ 17 ਦਿਨ ਤਕ ਪਟਰੌਲ ਦੀਆਂ ਕੀਮਤਾਂ ਵਿਚ ਬਦਲਾਅ ਨਹੀਂ ਹੋਇਆ ਸੀ। ਗੁਜਰਾਤ ਚੋਣਾਂ ਵਿਚ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ, 'ਅਸੀਂ ਪਟਰੌਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਦੀ ਅਪਣੀ ਮੰਗ ਦੁਹਰਾਉਂਦੇ ਹਾਂ ਤਾਕਿ ਮਹਿਜ਼ ਚੋਣ ਮੌਸਮ ਤੋਂ ਪਹਿਲਾਂ ਸਿਹਰਾ ਲੈਣ ਦੇ ਇਸ ਪਾਖੰਡ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।'  (ਏਜੰਸੀ)

Location: India, Uttar Pradesh, Noida

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement