ਗਰਭਵਤੀ ਨੂੰ 8 ਹਸਪਤਾਲਾਂ ਨੇ ਦਾਖ਼ਲ ਕਰਨ ਤੋਂ ਕੀਤਾ ਇਨਕਾਰ, 12 ਘੰਟਿਆਂ ਪਿਛੋਂ ਮੌਤ
Published : Jun 8, 2020, 11:40 am IST
Updated : Jun 8, 2020, 11:40 am IST
SHARE ARTICLE
File Photo
File Photo

ਐਨਸੀਆਰ ਵਿਚ ਆਉਣ ਵਾਲੇ ਪ੍ਰਮੁੱਖ ਸ਼ਹਿਰਾਂ ਵਿਚੋਂ ਇਕ ਨੋਇਡਾ ਤੋਂ ਇਕ ਵੱਡੀ ਖ਼ਬਰ ਆਈ ਹੈ। ਇਥੇ ਇਕ 8 ਮਹੀਨੇ ਦੀ ਗਰਭਵਤੀ ਔਰਤ ਨੇ

ਨੋਇਡਾ, 7 ਜੂਨ : ਐਨਸੀਆਰ ਵਿਚ ਆਉਣ ਵਾਲੇ ਪ੍ਰਮੁੱਖ ਸ਼ਹਿਰਾਂ ਵਿਚੋਂ ਇਕ ਨੋਇਡਾ ਤੋਂ ਇਕ ਵੱਡੀ ਖ਼ਬਰ ਆਈ ਹੈ। ਇਥੇ ਇਕ 8 ਮਹੀਨੇ ਦੀ ਗਰਭਵਤੀ ਔਰਤ ਨੇ ਬਲੱਡ ਪ੍ਰੈਸ਼ਰ ਵਧਣ ਕਾਰਨ ਸਾਹ ਲੈਣ ਵਿਚ ਮੁਸ਼ਕਲ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਕ-ਦੋ ਨਹੀਂ ਬਲਕਿ 8 ਹਸਪਤਾਲਾਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿਤਾ। ਆਖ਼ਰਕਾਰ ਔਰਤ ਦੀ 12 ਘੰਟਿਆਂ ਬਾਅਦ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਕਿਸੇ ਹਸਪਤਾਲ ਨੇ ਔਰਤ ਨੂੰ ਦਾਖ਼ਲ ਨਹੀਂ ਕੀਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੋਇਡਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਇਹ ਔਰਤ ਗਾਜ਼ੀਆਬਾਦ ਦੇ ਖੋਡਾ ਖੇਤਰ ਦੀ ਵਸਨੀਕ ਸੀ।

ਜਾਣਕਾਰੀ ਅਨੁਸਾਰ ਔਰਤ ਅੱਠ ਮਹੀਨੇ ਦੀ ਗਰਭਵਤੀ ਸੀ। ਉਸ ਦੀ ਮੌਤ ਤੋਂ ਬਾਅਦ ਬੱਚੇ ਦੀ ਵੀ ਮਾਂ ਦੇ ਪੇਟ ਵਿਚ ਮੌਤ ਹੋ ਗਈ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਈ ਘੰਟਿਆਂ ਲਈ ਗਰਭਵਤੀ ਔਰਤ ਨਾਲ ਐਂਬੂਲੈਂਸਾਂ ਰਾਹੀਂ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਚੱਕਰ ਕਟਦੇ ਰਹੇ ਪਰ ਕਿਸੇ ਨੇ ਦਾਖ਼ਲ ਨਹੀਂ ਕੀਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਪ੍ਰਾਈਵੇਟ ਹਸਪਤਾਲ ਦੇ ਨਾਲ-ਨਾਲ ਸਰਕਾਰੀ ਹਸਪਤਾਲ ਨੇ ਵੀ ਔਰਤ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿਤਾ।
ਮ੍ਰਿਤਕ ਦੀ ਪਛਾਣ ਨੀਲਮ ਕੁਮਾਰੀ ਵਜੋਂ ਹੋਈ ਹੈ।

ਉਸ ਦਾ ਪਹਿਲਾਂ ਹੀ ਸ਼ਿਵਾਲਿਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਨੀਲਮ ਨੂੰ ਅਚਾਨਕ ਸਾਹ ਲੈਣ ਵਿਚ ਮੁਸ਼ਕਲ ਆਉਣ ਲੱਗੀ। ਇਸ ਤੋਂ ਬਾਅਦ ਪਰਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਪਰ ਕਿਸੇ ਨੇ ਉਸ ਨੂੰ ਦਾਖ਼ਲ ਨਹੀਂ ਕੀਤਾ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਵੇਰੇ 6 ਵਜੇ ਨੀਲਮ ਨਾਲ ਹਸਪਤਾਲ ਲਈ ਰਵਾਨਾ ਹੋਏ ਸਨ, ਪਰ 12 ਘੰਟੇ ਧੱਕੇ ਖਾਣ ਤੋਂ ਬਾਅਦ ਵੀ ਕਿਸੇ ਨੇ ਦਾਖ਼ਲ ਨਹੀਂ ਕੀਤਾ।      
    (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement