ਬਰਮਿੰਘਮ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਸਿੱਖ ਵਿਰੋਧੀ ਘਟਨਾ
Published : Mar 8, 2021, 6:28 pm IST
Updated : Mar 8, 2021, 6:28 pm IST
SHARE ARTICLE
Birmingham's Gurdwara Sahib
Birmingham's Gurdwara Sahib

ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਸਿੱਖ ਵਿਰੋਧੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਵੱਲੋਂ ਸਵਸਥਿਕਾ ਦਾ ਨਿਸ਼ਾਨ ਬਣਾ ਦਿੱਤਾ।

ਬਰਮਿੰਘਮ: ਇਸ ਹਫਤੇ ਗੁਰੂ ਨਾਨਕ ਦਰਬਾਰ ਦੇ ਗੁਰਦੁਆਰਾ ਗ੍ਰੇਵਸੈਂਡ ਵਿਖੇ ਸਿੱਖ ਵਿਰੋਧੀ ਘਟਨਾ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਜੋ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ  ਸਿੱਖ ਵਿਰੋਧੀ ਮਾਨਸਿਕਤਾ  ਦੇ ਸ਼ਿਕਾਰ ਵਿਅਕਤੀ ਵੱਲੋਂ ਸਵਸਥਿਕਾ ਦਾ ਨਿਸ਼ਾਨ ਬਣਾ ਦਿੱਤਾ। 

photophotoਭਲੇ ਹੀ ਸਿੱਖ ਭਾਈਚਾਰਾ ਸਰਬੱਤ ਦਾ ਭਲਾ ਮੰਗਦਾ  ਹੈ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਗੁਰਦੁਆਰਾ ਸਾਹਿਬ ਦੀ ਕੰਧ ਤੇ ਸਵਸਥਿਕਾ ਦਾ ਨਿਸ਼ਾਨ ਉਲੀਕਣਾ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ  ਹੈ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਸਾਡੇ ਵਾਲੰਟੀਅਰਾਂ ਨੇ ਸਵਸਥਿਕਾ ਦੇ ਨਿਸ਼ਾਨ ਤੇ ਪੇਂਟ ਕਰ ਦਿੱਤਾ ਹੈ ।

photoBirmingham's Gurdwara Sahibਸਿੱਖ ਨੈਟਵਰਕ,ਸਿੱਖ ਕੌਂਸਲ ਯੂਕੇ ਸਿੱਖ ਫੈਡਰੇਸ਼ਨ (ਯੂਕੇ) ਤਨਮਨਜੀਤ ਸਿੰਘ ਢੇਸੀ ਅਤੇ ਬਰਮਿੰਘਮ ਐਜਬੈਸਟਨ ਅਤੇ ਸ਼ੈਡੋ ਅੰਤਰਰਾਸ਼ਟਰੀ ਵਿਕਾਸ ਸੱਕਤਰ ਲਈ ਲੇਬਰ ਅਤੇ ਸਹਿ-ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਿੱਖ ਵਿਰੋਧੀ ਕਾਰਵਾਈ ਕਰਨ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਊਸਿੰਗ,ਕਮਿਊਨਿਟੀਆਂ ਅਤੇ ਸਥਾਨਕ ਸਰਕਾਰ ਦੇ ਮੰਤਰਾਲਾ (MHCLG) ਅਤੇ ਯੂਕੇ ਦੇ ਗ੍ਰਹਿ ਦਫਤਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਨਫ਼ਰਤ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਬਣਦੀ ਸਜਾ ਦੇਣ ਲਈ ਕਾਰਵਾਈ ਕਰਨ ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement