ਪਿਆਜ਼ ਦੀ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ,15 ਦਿਨਾਂ ਵਿਚ ਦੁੱਗਣੀ ਹੋਈ ਕੀਮਤ
Published : Feb 8, 2021, 10:55 am IST
Updated : Feb 8, 2021, 10:55 am IST
SHARE ARTICLE
Onion
Onion

ਇੱਕ ਹਫਤੇ ਵਿੱਚ ਨੋਇਡਾ, ਗਾਜ਼ੀਆਬਾਦ ਵਿੱਚ ਕੀਮਤ ਦੁੱਗਣੀ ਹੋ ਗਈ

ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ ਇਕ ਵਾਰ ਫਿਰ ਰਵਾ ਰਹੀਆਂ ਹਨ। ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਪਿਛਲੇ 15 ਦਿਨਾਂ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਦੋ ਤੋਂ ਤਿੰਨ ਗੁਣਾ ਵਾਧਾ ਹੋਇਆ ਹੈ। ਕੀਮਤਾਂ ਵਿੱਚ ਹੋਏ ਇਸ ਵਾਧੇ ਦਾ ਕਾਰਨ ਸਪਲਾਈ ਦੀਆਂ ਮੁਸ਼ਕਲਾਂ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਥੋਕ ਦੀ ਕੀਮਤ 1000 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

oniononion

ਦਿੱਲੀ ਵਿਚ ਪਿਆਜ਼ ਦੀ ਪ੍ਰਚੂਨ ਕੀਮਤ 50 ਤੋਂ 60 ਰੁਪਏ ਦੇ ਵਿਚਕਾਰ ਪਹੁੰਚ ਗਈ ਹੈ, ਜਦੋਂਕਿ ਕੁਝ ਦਿਨ ਪਹਿਲਾਂ ਉਹੀ ਪਿਆਜ਼ 20 ਤੋਂ 30 ਰੁਪਏ ਦੇ ਵਿਚ ਮਿਲ ਰਿਹਾ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਏਸ਼ੀਆ ਦੀ ਵੱਡੀ ਫਲ-ਸਬਜ਼ੀ ਮੰਡੀ ਅਜ਼ਾਦਪੁਰ ਮੰਡੀ ਕਮੇਟੀ ਦੇ ਚੇਅਰਮੈਨ ਆਦਿਲ ਅਹਿਮਦ ਖਾਨ ਦੇ ਅਨੁਸਾਰ, ਪਿਆਜ਼ ਦੀ ਆਮਦ ਘਟਣ ਕਾਰਨ ਕੀਮਤਾਂ ਵਿੱਚ ਤੇਜ਼ੀ ਆਉਣ ਲੱਗੀ ਹੈ। ਪਿਛਲੇ ਦਿਨੀਂ ਪਏ ਮੀਂਹ ਨੇ ਪਿਆਜ਼ ਦੀ ਫਸਲ ਨੂੰ ਵੀ ਪ੍ਰਭਾਵਤ ਕੀਤਾ ਹੈ। ਲਗਭਗ ਇੱਕ ਹਫ਼ਤਾ ਪਹਿਲਾਂ, ਬਾਜ਼ਾਰ ਵਿੱਚ ਪਿਆਜ਼ ਦਾ ਥੋਕ ਭਾਅ 22 ਰੁਪਏ ਪ੍ਰਤੀ ਕਿੱਲੋ ਸੀ, ਜੋ ਇਸ ਸਮੇਂ 33 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।

Onion Onion

ਇੱਕ ਹਫਤੇ ਵਿੱਚ ਨੋਇਡਾ, ਗਾਜ਼ੀਆਬਾਦ ਵਿੱਚ ਕੀਮਤ ਦੁੱਗਣੀ ਹੋ ਗਈ
ਦਿੱਲੀ ਤੋਂ ਇਲਾਵਾ ਹੋਰ ਸ਼ਹਿਰਾਂ ਵਿਚ ਵੀ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ। ਗਾਜ਼ੀਆਬਾਦ ਵਿੱਚ, ਪਿਛਲੇ 6-7 ਦਿਨਾਂ ਵਿੱਚ ਅਚਾਨਕ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਦਰਾਂ ਦੁੱਗਣੀਆਂ ਹੋ ਗਈਆਂ ਹਨ।

Onions Onions

ਇੱਥੇ ਥੋਕ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਨਾਸਿਕ ਤੋਂ ਆਉਣ ਵਾਲੇ ਪਿਆਜ਼ਾਂ ਦੇ ਥੋਕ ਰੇਟਾਂ ਵਿੱਚ 500-700 ਰੁਪਏ ਦਾ ਵਾਧਾ ਹੋਇਆ ਹੈ। ਇਸ ਕਾਰਨ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਵੀ 40 ਤੋਂ 50 ਰੁਪਏ ਕਿੱਲੋ ਤੱਕ ਪਹੁੰਚ ਗਈਆਂ ਹਨ, ਜੋ ਇਕ ਹਫਤੇ ਪਹਿਲਾਂ ਤੱਕ 25-30 ਰੁਪਏ ਪ੍ਰਤੀ ਕਿੱਲੋ ਵਿਕੀਆਂ ਸਨ।

ਨੋਇਡਾ ਵਿੱਚ ਪਿਆਜ਼ 50 ਤੋਂ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਰਾਜਸਥਾਨ ਦੇ ਅਲਵਰ ਤੋਂ 15 ਨਵੰਬਰ ਤੱਕ ਮੰਡੀ ਵਿਚ ਆ ਰਹੀ ਸੀ, ਪਰ ਹੁਣ ਆਮਦ ਘੱਟ ਗਈ ਹੈ, ਜਿਸ ਕਾਰਨ ਕੀਮਤਾਂ ਵਧੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਸਪਲਾਈ 15 ਫਰਵਰੀ ਨੂੰ ਨਾਸਿਕ ਤੋਂ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਕੀਮਤਾਂ ਫਿਰ ਤੋਂ ਨਰਮ ਪੈਣਗੀਆਂ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement