ਜਾਣੋਂ ਪੈਂਚਰ ਲਾਉਣ ਵਾਲੇ ਦੇ ਮੁੰਡੇ ਨੇ ਕਿਵੇਂ ਖਰੀਦੀ 1.5 ਕਰੋੜ ਦੀ ਜੈਗੁਆਰ
Published : Feb 8, 2019, 2:01 pm IST
Updated : Feb 8, 2019, 3:21 pm IST
SHARE ARTICLE
ਰਾਹੁਲ ਤਨੇਜ਼ਾ
ਰਾਹੁਲ ਤਨੇਜ਼ਾ

ਸਿਆਣੇ ਕਹਿੰਦੇ ਹਨ ਕਿ ਮਿਹਨਤ ਤੋਂ ਬਿਨ੍ਹਾ ਅਤੇ ਕਿਸਮਤ ਤੋਂ ਬਗੈਰ ਕੁਝ ਨਹੀਂ ਮਿਲਦਾ। ਸਖ਼ਤ ਮਿਹਨਤ ਤਾਂ ਪੱਥਰਾਂ ਨੂੰ ਵੀ ਚੀਰ ਸਕਦੀ ਹੈ। ਅਜਿਹਾ ਹੀ ਸੱਚ ਕਰ ਦਿਖਾਇਆ...

ਜੈਪੁਰ : ਸਿਆਣੇ ਕਹਿੰਦੇ ਹਨ ਕਿ ਮਿਹਨਤ ਤੋਂ ਬਿਨ੍ਹਾ ਅਤੇ ਕਿਸਮਤ ਤੋਂ ਬਗੈਰ ਕੁਝ ਨਹੀਂ ਮਿਲਦਾ। ਸਖ਼ਤ ਮਿਹਨਤ ਤਾਂ ਪੱਥਰਾਂ ਨੂੰ ਵੀ ਚੀਰ ਸਕਦੀ ਹੈ। ਅਜਿਹਾ ਹੀ ਸੱਚ ਕਰ ਦਿਖਾਇਆ ਹੈ ਇੱਕ ਆਟੋ ਚਲਾਉਣ ਵਾਲੇ ਨੇ, ਜਿਸ ਨੇ 7 ਸਾਲ ਵਿਚ ਇੰਨੀ ਮਿਹਨਤ ਕੀਤੀ ਕਿ ਉਹ ਲੱਖਪਤੀ ਨਹੀਂ ਬਲਕਿ ਕਰੋੜਪਤੀ ਬਣ ਗਿਆ। ਜਾਣਕਾਰੀ ਮੁਤਾਬਿਕ ਉਸ ਨੇ 4 ਕਾਰਾਂ  ਦੀਆਂ ਸਿਰਫ਼ ਨੰਬਰ ਪਲੇਟਾਂ ਅਤੇ ਨੰਬਰਾਂ ਲਈ 40 ਲੱਖ ਰੁਪਏ ਖ਼ਰਚ ਕਰ ਦਿੱਤੇ।

Rahul Taneja Rahul Taneja

ਉਹਨਾਂ ਦੀ ਇੱਕ ਜੇਗੁਆਰ ਕਾਰ ਦਾ ਨੰਬਰ 16 ਲੱਖ ਦਾ ਹੈ, ਇਹ ਵਿਅਕਤੀ ਜੈਪੁਰ ਸ਼ਹਿਰ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਗਿਣਿਆ ਜਾਂਦਾ ਹੈ। ਇਸ ਦਾ ਨਾਮ ਰਾਹੁਲ ਤਨੇਜਾ ਹੈ ਅਤੇ ਇਸ ਦੀ ਉਮਰ ਸਿਰਫ਼ 37 ਸਾਲ ਹੈ। ਰਾਹੁਲ ਦੇ ਪਿਤਾ ਗੱਡੀਆਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਸਨ। ਰਾਹੁਲ ਨੂੰ ਵੀ ਇਹੀ ਕੰਮ ਕਰਨਾ ਪਵੇਗਾ ਸਭ ਨੂੰ ਇਹੀ ਲੱਗਦਾ ਸੀ ਪਰ ਰਾਹੁਲ ਦੀ ਮਿਹਨਤ ਅੱਗੇ ਉਸਦੀ ਕਿਸਮਤ ਝੁੱਕ ਗਈ। ਰਾਹੁਲ ਨੇ 11 ਸਾਲ ਦੀ ਉਮਰ ਵਿਚ ਅਪਣਾ ਘਰ ਛੱਡ ਦਿੱਤਾ।

Rahul Taneja Rahul Taneja

ਰਾਹੁਲ ਨੇ ਛੋਟੇ ਮੋਟੇ ਕੰਮ ਕੀਤੇ ਜਿਵੇਂ ਕਿ ਪਤੰਗ ਵੇਚਣਾ, ਦੀਵਾਲੀ ਦੇ ਪਟਾਕੇ ਵੇਚਣਾ, ਰੰਗ ਵਗੈਰਾ ਵੇਚਣਾ ਆਦਿ। ਉਸ ਤੋਂ ਬਾਅਦ ਰਾਹੁਲ ਨੇ ਇੱਕ ਢਾਬੇ ‘ਤੇ ਨੌਕਰੀ ਕਰਨੀ ਅਤੇ ਰਾਤ ਨੂੰ 9 ਵਜੇ ਤੋਂ 12 ਵਜੇ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ। ਰਾਹੁਲ ਕੋਲ ਲਾਇਸੰਸ ਨਾ ਹੋਣ ਕਾਰਨ ਰਾਤ ਵੇਲੇ ਆਟੋ ਚਲਾਉਂਦਾ ਸੀ। ਇਕ ਦਿਨ ਰਾਹੁਲ ਦੀ ਲੁੱਕ ਦੇਖ ਕੁਝ ਦੋਸਤਾਂ ਨੇ ਉਸ ਨੂੰ ਮਾਡਲਿੰਗ ਕਰਨ ਦੀ ਸਲਾਹ ਦਿੱਤੀ।

Jaguar Car Jaguar Car

ਇਸ ਤੋਂ ਬਾਅਦ ਰਾਹੁਲ ਨੇ ਮਾਡਲਿੰਗ ਕੀਤੀ ਅਤੇ ਮਿਸਟਰ ਜੈਪੁਰ, ਮਿਸਟਰ ਰਾਜਸਥਾਨ ਅਤੇ ਮੇਲ ਆਫ਼ ਦਾ ਈਅਰ ਦੇ ਖ਼ਿਤਾਬ ਹਾਂਸਲ ਕੀਤੇ। ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਸ਼ੋਆਂ ਵਿਚ ਬੁਲਾਇਆ ਜਾਣ ਲੱਗਾ। ਰਾਹੁਲ ਦਾ ਸ਼ੁਰੂ ਤੋਂ ਹੀ ਇੱਕ ਨੰਬਰ ਨਾਲ ਖਾਸ ਲਗਾਅ ਰਿਹਾ ਹੈ। ਰਾਹੁਲ ਦੇ ਮੋਬਾਇਲ ਅਤੇ ਲੈਂਡਲਾਈਨ ਦੇ ਅਖੀਰਲੇ ਸੱਤ ਨੰਬਰ ਅਤੇ ਕਾਰਾਂ ਦੇ ਨੰਬਰ ਵੀ ਇੱਕੋ ਜਿਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement