ਸੋਨਾ 900 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 12,500 ਰੁਪਏ ਪ੍ਰਤੀ ਕਿਲੋ ਹੋਈ ਸਸਤੀ

By : JAGDISH

Published : Jan 8, 2026, 4:17 pm IST
Updated : Jan 8, 2026, 7:17 pm IST
SHARE ARTICLE
Gold prices fall by Rs 1,200 per 10 grams and silver by Rs 12,000 per kg
Gold prices fall by Rs 1,200 per 10 grams and silver by Rs 12,000 per kg

ਚਾਂਦੀ 2,43,500 ਰੁਪਏ ਕਿਲੋ ਤੇ ਸੋਨਾ 1,40,500 ਰੁਪਏ ਪ੍ਰਤੀ ਦਸ ਗ੍ਰਾਮ ਹੋਇਆ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 8 ਜਨਵਰੀ ਨੂੰ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 900 ਰੁਪਏ ਡਿੱਗ ਕੇ 1,40,500 ਰੁਪਏ ਹੋ ਗਈ ਜਦਿਕ ਪਹਿਲਾਂ ਇਹ ਕੀਮਤ 1,41,400 ਰੁਪਏ ਸੀ। ਇਸੇ ਤਰ੍ਹਾਂ 1 ਕਿਲੋ ਚਾਂਦੀ ਦੀ ਕੀਮਤ ਵੀ 12,500 ਰੁਪਏ ਡਿੱਗ ਕੇ 2,43,500 ਰੁਪਏ ਹੋ ਗਈ। ਜਦਕਿ ਕਿ ਬੀਤੇ ਕੱਲ੍ਹ ਇਕ ਕਿਲੋ ਚਾਂਦੀ ਦੀ ਕੀਮਤ 2,56,000 ਰੁਪਏ ਸੀ, ਜੋ ਕਿ ਇਸ ਦਾ ਸਭ ਤੋਂ ਉੱਚੀ ਕੀਮਤ ਵੀ ਸੀ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਜ਼ਿਆਦਾ ਦੇਰ ਨਹੀਂ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਫਿਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਚਾਂਦੀ ਦੀ ਕੀਮਤ 2.75 ਲੱਖ ਰੁਪਏ ਕਿਲੋ ਤੱਕ ਪਹੁੰਚ ਸਕਦੀ ਹੈ। ਸੋਨੇ ਦੀ ਗੱਲ ਕਰੀਏ ਤਾਂ ਇਸ ਦੀ ਮੰਗ ਵੀ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਇਸ ਸਾਲ ਦੇ ਅੰਤ ਤੱਕ ਇਹ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਸਕਦਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement