ਭਾਜਪਾ ਦੀ ਰੱਥ ਯਾਤਰਾ ਨੂੰ ਲੈ ਕੇ ਸੁਪ੍ਰੀਮ ਕੋਰਟ ਨੇ ਮਮਤਾ ਬੈਨਰਜੀ ਸਰਕਾਰ ਨੂੰ ਦਿਤਾ ਨੋਟਿਸ
Published : Jan 8, 2019, 12:40 pm IST
Updated : Jan 8, 2019, 12:40 pm IST
SHARE ARTICLE
Supreme Court
Supreme Court

ਪੱਛਮ ਬੰਗਾਲ ਵਿਚ ਬੀਜੇਪੀ ਦੀ ਰੱਥ ਯਾਤਰਾ ਨੂੰ ਲੈ ਕੇ ਸੁਪ੍ਰੀਮ ਕੋਰਟ ਨੇ ਮਮਤਾ ਬੈਨਰਜੀ......

ਨਵੀਂ ਦਿੱਲੀ : ਪੱਛਮ ਬੰਗਾਲ ਵਿਚ ਬੀਜੇਪੀ ਦੀ ਰੱਥ ਯਾਤਰਾ ਨੂੰ ਲੈ ਕੇ ਸੁਪ੍ਰੀਮ ਕੋਰਟ ਨੇ ਮਮਤਾ ਬੈਨਰਜੀ ਸਰਕਾਰ ਨੂੰ ਨੋਟਿਸ ਭੇਜਿਆ ਹੈ। ਰੱਥ ਯਾਤਰਾ ਨੂੰ ਲੈ ਕੇ ਬੀਜੇਪੀ ਨੇ ਸੁਪ੍ਰੀਮ ਕੋਰਟ ਵਿਚ ਅਰਜੀ ਲਗਾਈ ਸੀ। ਇਸ ਮਾਮਲੇ ਉਤੇ ਹੁਣ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ। ਪਿਛਲੇ ਮਹੀਨੇ ਕਲਕੱਤਾ ਹਾਈ ਕੋਰਟ ਦੀ ਡਿਵੀਜਨ ਬੇਂਚ ਨੇ ਰੱਥ ਯਾਤਰਾ ਦੀ ਇਜਾਜਤ ਉਤੇ ਰੋਕ ਲਗਾ ਦਿਤੀ ਸੀ।

Mamata BanerjeeMamata Banerjee

ਇਸ ਤੋਂ ਪਹਿਲਾਂ ਹਾਈਕੋਰਟ ਦੀ ਸਿੰਗਲ ਬੇਂਚ ਨੇ ਕੁਝ ਸ਼ਰਤਾਂ ਦੇ ਨਾਲ ਬੀਜੇਪੀ ਨੂੰ ਰੱਥ ਯਾਤਰਾ ਦੀ ਇਜਾਜਤ ਦਿਤੀ ਸੀ ਅਤੇ ਬਾਅਦ ਵਿਚ ਮਮਤਾ ਬੈਨਰਜੀ ਦੀ ਸਰਕਾਰ ਨੇ ਸਿੰਗਲ ਬੇਂਚ ਦੇ ਫੈਸਲੇ ਨੂੰ ਡਿਵੀਜਨ ਬੇਂਚ ਦੇ ਸਾਹਮਣੇ ਚੁਣੌਤੀ ਦਿਤੀ ਸੀ। ਕਲਕੱਤਾ ਹਾਈ ਕੋਰਟ ਦੀ ਡਿਵੀਜਨ ਬੇਂਚ ਨੇ ਇੰਟੇਲੀਜੈਂਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰੱਥ ਯਾਤਰਾ ਉਤੇ ਰੋਕ ਲਗਾ ਦਿਤੀ ਸੀ। ਦੱਸ ਦਈਏ ਕਿ ਬੀਜੇਪੀ ਨੂੰ ਪਿਛਲੇ ਦਿਨੀਂ ਰੱਥ ਯਾਤਰਾ ਦੀ ਇਜਾਜਤ ਨਹੀਂ ਦਿਤੀ ਗਈ ਸੀ। ਮਮਤਾ ਬੈਨਰਜੀ ਸਰਕਾਰ ਦੀ ਦਲੀਲ ਸੀ ਕਿ ਰੱਥ ਯਾਤਰਾ ਤੋਂ ਸੰਪ੍ਰਦਾਇਕ ਤਨਾਅ ਹੋ ਸਕਦਾ ਹੈ।

mamata banerjee Mamata Banerjee

ਰਾਜ ਸਰਕਾਰ ਦੀ ਅਪੀਲ ਉਤੇ ਸੁਣਵਾਈ ਦੇ ਦੌਰਾਨ ਰਾਜ ਪੁਲਿਸ ਨਾਲ ਪੇਸ਼ ਹੋਏ ਵਕੀਲ ਆਨੰਦ  ਗਰੋਵਰ ਨੇ ਦਲੀਲ ਦਿਤੀ ਸੀ ਕਿ ਬੀਜੇਪੀ ਦੀ ਰੱਥ ਯਾਤਰਾ ਦੀ ਪ੍ਰਵਿਰਤੀ ਨੂੰ ਲੈ ਕੇ ਭਾਰੀ ਗਿਣਤੀ ਵਿਚ ਸੁਰੱਖਿਆ ਕਰਮਚਾਰੀਆਂ ਦੀ ਜ਼ਰੂਰਤ ਪਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਬੀਜੇਪੀ ਕੁਝ ਜਿਲ੍ਹੀਆਂ ਵਿਚ ਰੈਲੀ ਕਰਾਉਣਾ ਚਾਹੁੰਦੀ ਹੈ ਤਾਂ ਇਸ ਦੀ ਇਜਾਜਤ ਦਿਤੀ ਜਾ ਸਕਦੀ ਹੈ, ਪਰ ਇਨ੍ਹੇ ਵਿਆਪਕ ਪੱਧਰ ਦੀਆਂ ਰੈਲੀਆਂ ਨੂੰ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement