ਕਰੋਨਾ ਕਾਰਨ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਟਿਕਟਾਂ ਦਾ ਪੈਸਾ ਮੋੜੇਗੀ ਇੰਡੀਗੋ
Published : Dec 7, 2020, 9:22 pm IST
Updated : Dec 7, 2020, 9:22 pm IST
SHARE ARTICLE
 IndiGo Airlines
IndiGo Airlines

ਕੋਰੋਨਾ ਵਾਇਰਸ ਦੇ ਪ੍ਰਸਾਰ ਕਾਰਨ ਰੱਦ ਹੋਈਆਂ ਸਨ ਉਡਾਣਾਂ

ਨਵੀਂ ਦਿੱਲੀ : ਇੰਡੀਗੋ ਨੇ ਅਪਣੀਆਂ ਰੱਦ ਹੋਈਆਂ ਉਡਾਣਾਂ ਦੇ ਸਾਰੇ ਯਾਤਰੀਆਂ ਨੂੰ ਟਿਕਟਾਂ ਦੇ ਪੈਸੇ 31 ਜਨਵਰੀ 2021 ਤਕ ਮੋੜਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ ਇਸ ਸਾਲ ਕੋਰੋਨਾ ਵਾਇਰਸ ਦੇ ਪ੍ਰਸਾਰ ’ਤੇ ਰੋਕ ਲਗਾਉਣ ਲਈ ਲਗਾਈ ਗਈ ਤਾਲਾਬੰਦੀ ਕਾਰਨ ਰੱਦ ਹੋਈਆਂ ਸਨ।

indigo airlinesindigo airlines

ਇਸ ਤੋਂ ਬਾਅਦ ਏਅਰਲਾਈਨ ਨੇ ਰੱਦ ਟਿਕਟਾਂ ’ਤੇ ‘ਕ੍ਰੈਡਿਟ ਸ਼ੈੱਲ’ ਬਣਾਇਆ ਸੀ। ਕ੍ਰੈਡਿਟ ਸ਼ੈੱਲ ਦੀ ਵਰਤੋਂ ਉਸੇ ਯਾਤਰੀ ਵਲੋਂ ਭਵਿਖ ਵਿਚ ਯਾਤਰਾ ਦੀ ਬੁਕਿੰਗ ਲਈ ਕੀਤੀ ਜਾ ਸਕਦੀ ਹੈ।

indigo airlinesindigo airlines

ਏਅਰਲਾਈਨ ਨੇ ਕਿਹਾ ਕਿ ਉਸ ਨੇ ਕਰੀਬ 1000 ਕਰੋੜ ਰੁਪਏ ਦੇ ਰਿਫੰਡ ਨਾਲ ਸਬੰਧਤ ਕੰਮਕਾਜ ਨੂੰ ਪੂਰਾ ਕਰ ਲਿਆ ਹੈ। ਇਹ ਯਾਤਰੀਆਂ ਨੂੰ ਰਿਫ਼ੰਡ ਕੀਤੀ ਜਾਣ ਵਾਲੀ ਰਾਸ਼ੀ ਦਾ ਲਗਭਗ 90 ਫ਼ੀ ਸਦੀ ਹੈ। ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰੋਨੋਜਾਏ ਦੱਤਾ ਨੇ ਕਿਹਾ ਕਿ ਤਾਲਾਬੰਦੀ ਕਾਰਨ ਮਾਰਚ ਦੇ ਅੰਤ ਵਿਚ ਏਅਰਲਾਈਨ ਦੀ ਆਪ੍ਰੇਟਿੰਗ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਕਿਉਂਕਿ ਸਾਡੇ ਕੋਲ ਨਕਦੀ ਦਾ ਪ੍ਰਵਾਹ ਰੁਕ ਗਿਆ ਸੀ, ਇਸ ਲਈ ਅਸੀਂ ਯਾਤਰੀਆਂ ਦੇ ਪੈਸੇ ਨਹੀਂ ਮੋੜ ਪਾ ਰਹੇ ਸੀ।

indigo airlinesindigo airlines

ਦੱਤਾ ਨੇ ਕਿਹਾ ਕਿ ਹੁਣ ਆਪ੍ਰੇਟਿੰਗ ਸ਼ੁਰੂ ਹੋਣ ਅਤੇ ਹਵਾਈ ਯਾਤਰਾ ਦੀ ਮੰਗ ਵਿਚ ਹੌਲੀ-ਹੌਲੀ ਸੁਧਾਰ ਤੋਂ ਬਾਅਦ ਸਾਡੀ ਪਹਿਲ ਰੱਦ ਉਡਾਣਾਂ ਦੇ ਯਾਤਰੀਆਂ ਦੇ ਪੈਸੇ ਮੋੜਨ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ 100 ਫ਼ੀ ਸਦੀ ਕ੍ਰੈਡਿਟ ਸ਼ੈੱਲ ਦਾ ਭੁਗਤਾਨ 31 ਜਨਵਰੀ 2021 ਤਕ ਕਰ ਦੇਵਾਂਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement