ਲੱਦਾਖ 'ਚ ਜ਼ਮੀਨ ਖਿਸਕਣ ਨਾਲ ਫੌਜ ਦੇ 6 ਜਵਾਨ ਸ਼ਹੀਦ
Published : Oct 7, 2022, 3:08 pm IST
Updated : Oct 7, 2022, 3:08 pm IST
SHARE ARTICLE
 6 army soldiers martyred due to landslide in Ladakh
6 army soldiers martyred due to landslide in Ladakh

ਭਾਰਤੀ ਫੌਜ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

 

ਕਸ਼ਮੀਰ - ਸ਼ੁੱਕਰਵਾਰ ਨੂੰ ਲੱਦਾਖ 'ਚ ਜ਼ਮੀਨ ਖਿਸਕਣ ਕਾਰਨ ਹੋਏ ਸੜਕ ਹਾਦਸੇ 'ਚ ਭਾਰਤੀ ਫੌਜ ਦੇ 6 ਜਵਾਨਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਲੱਦਾਖ ਤੋਂ ਦੂਜੇ ਗਲੇਸ਼ੀਅਰ ਵੱਲ ਜਾ ਰਹੇ ਭਾਰਤੀ ਫੌਜ ਦੇ ਕਾਫਲੇ ਦੀਆਂ ਤਿੰਨ ਗੱਡੀਆਂ ਲਪੇਟ ਵਿਚ ਆ ਗਈਆਂ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਫੌਜ ਦੇ ਕਾਫਲੇ ਦੀਆਂ 3 ਗੱਡੀਆਂ ਲੱਦਾਖ ਤੋਂ ਦੂਜੇ ਗਲੇਸ਼ੀਅਰ ਵੱਲ ਵਧ ਰਹੀਆਂ ਸਨ। ਇਸ ਦੌਰਾਨ ਰਸਤੇ 'ਚ ਅਚਾਨਕ ਜ਼ਮੀਨ ਖਿਸਕ ਗਈ। ਤਿੰਨੋਂ ਵਾਹਨ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ। ਤਿੰਨਾਂ ਵਾਹਨਾਂ ਵਿਚ ਸਵਾਰ ਸਾਰੇ ਛੇ ਫੌਜੀ ਜਵਾਨਾਂ ਦੀ ਮੌਤ ਹੋ ਗਈ। ਭਾਰਤੀ ਫੌਜ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement