ਦੁਖੀ ਨਾਗਰਕ ਨੇ ਮੋਦੀ ਨੂੰ ਭੇਜਿਆ ਨੌਂ ਪੈਸੇ ਦਾ ਚੈੱਕ
Published : Jun 7, 2018, 4:54 am IST
Updated : Jun 7, 2018, 4:54 am IST
SHARE ARTICLE
Narinder Modi
Narinder Modi

ਦੇਸ਼ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਸਬੰਧੀ ਵਿਰੋਧੀ ਧਿਰ ਸਰਕਾਰ 'ਤੇ ਲਗਾਤਾਰ ਹਮਲਾਵਰ ਬਣੀ ਹੋਈ.......

ਤੇਲੰਗਾਨਾ,  : ਦੇਸ਼ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਸਬੰਧੀ ਵਿਰੋਧੀ ਧਿਰ ਸਰਕਾਰ 'ਤੇ ਲਗਾਤਾਰ ਹਮਲਾਵਰ ਬਣੀ ਹੋਈ ਹੈ। ਸਿਰਫ ਵਿਰੋਧੀ ਧਿਰ ਹੀ ਨਹੀਂ, ਸਗੋਂ ਆਮ ਜਨਤਾ ਵੀ ਇਸ ਸਬੰਧੀ ਖ਼ਾਸੀ ਨਰਾਜ਼ ਹੈ। ਜਗ੍ਹਾ-ਜਗ੍ਹਾ ਤੇਲ ਦੀਆਂ ਵਧੀਆਂ ਕੀਮਤਾਂ ਸਬੰਧੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰ ਨੇ ਪਟਰੌਲ-ਡੀਜ਼ਲ ਦੀਆਂ ਕਮੀਤਾਂ 'ਚ ਮੋਟਾ ਵਾਧਾ ਕਰਨ ਤੋਂ ਬਾਅਦ ਕੁਝ ਪੈਸੇ ਘੱਟ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਹਾਲਾਂ ਕਿ ਕੁਝ ਪੈਸਿਆਂ ਦੀ ਕਮੀ ਦੇ ਬਾਵਜੂਦ ਤੇਲ ਦੀ ਕੀਮਤ ਕਾਫ਼ੀ ਜ਼ਿਆਦਾ ਹੈ। ਤੇਲੰਗਾਨਾ 'ਚ ਕੁਝ ਪੈਸੇ ਘੱਟ ਹੋਣਾ ਅਤੇ ਤੇਜੀ ਨਾਲ ਤੇਲ ਦੀਆਂ ਕੀਮਤਾਂ ਸਬੰਧੀ ਲੋਕਾਂ ਨੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਹੈ।  ਅਪਣਾ ਵਿਰੋਧ ਜਤਾਉਂਦਿਆਂ ਇਕ ਆਦਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 9 ਪੈਸਿਆਂ ਦਾ ਚੈੱਕ ਭੇਜਿਆ ਹੈ।

ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਰਾਜਨ ਸਿਰਸਿਲਾ ਜ਼ਿਲ੍ਹੇ ਦੇ ਰਹਿਣ ਵਾਲੇ ਚੰਦੂ ਗੌੜ ਨੇ ਪੀ.ਐਮ. ਨੂੰ ਪਟਰੌਲ ਦੀ ਕੀਮਤ 9 ਪੈਸੇ ਘਟਾਉਣ 'ਤੇ ਚੈੱਕ ਭੇਜਿਆ ਹੈ। ਜ਼ਿਕਰਯੋਗ ਹੈ ਕਿ ਚੰਦੂ ਨੇ ਜ਼ਿਲ੍ਹਾ ਕੁਲੈਕਟਰ ਭੂਸ਼ਣ ਭਾਸਕਰ ਨੂੰ ਇਕ ਪ੍ਰੋਗਰਾਮ ਦੌਰਾਨ 9 ਪੈਸੇ ਦਾ ਚੈੱਕ ਦਿਤਾ, ਜੋ ਪੀ.ਐਮ. ਰਿਲੀਫ਼ ਫੰਡ 'ਚ ਜਮ੍ਹਾਂ ਕਰ ਕੇ ਕਿਸੇ ਕੰਮ ਆ ਸਕੇ।

ਦੇਸ਼ 'ਚ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਡਿਗਦੀਆਂ ਕੀਮਤਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੱਜ ਲਗਾਤਾਰ ਸੱਤਵੇਂ ਦਿਨ ਪਟਰੌਲ ਦੀਆਂ ਕੀਮਤਾਂ ਘਟੀਆਂ ਹਨ। ਬੀਤੇ ਦਿਨੀਂ ਪਟਰੌਲ 14 ਪੈਸੇ ਅਤੇ ਡੀਜ਼ਲ 10 ਪੈਸੇ ਸਸਤਾ ਹੋਇਆ ਸੀ। ਦਿੱਲੀ 'ਚ ਪਟਰੌਲ ਅਤੇ ਡੀਜ਼ਲ ਸੱਭ ਤੋਂ ਸਸਤਾ ਹੈ। ਇੱਥੇ ਪਟਰੌਲ 77.83 ਰੁਪਏ ਅਤੇ ਡੀਜ਼ਲ 68.88 ਰੁਪਏ ਪ੍ਰਤੀ ਲੀਟਰ ਹੈ। ਗਿਰਾਵਟ ਤੋਂ ਬਾਅਦ ਵੀ ਮੁੰਬਈ 'ਚ ਤੇਲ ਦੀ ਕੀਮਤ ਸੱਭ ਤੋਂ ਜ਼ਿਆਦਾ ਹੈ। ਮੁੰਬਈ 'ਚ ਪਟਰੌਲ 85.65 ਰੁਪਏ ਤੇ ਡੀਜ਼ਲ 73.33 ਰੁਪਏ ਹੈ। 29 ਮਈ ਤੋਂ ਹੁਣ ਤਕ ਪਟਰੌਲ 'ਤੇ 63 ਪੈਸੇ ਤੇ ਡੀਜਲ 'ਤੇ 64 ਪੈਸੇ ਘਟਿਆ ਹੈ।   (ਏਜੰਸੀ)

Location: India, Telangana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement