ਜੈਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਸਾਲਾ ਮਾਸੂਮ ਨੂੰ ਕੁਚਲਿਆ

By : GAGANDEEP

Published : May 7, 2023, 3:17 pm IST
Updated : May 7, 2023, 3:17 pm IST
SHARE ARTICLE
photo
photo

ਬੱਚਾ ਗੰਭੀਰ ਰੂਪ ਵਿਚ ਜਖ਼ਮੀ

 

ਜੈਪੁਰ : ਜੈਪੁਰ 'ਚ ਘਰ ਦੇ ਬਾਹਰ ਖੇਡ ਰਹੇ 3 ਸਾਲ ਦੇ ਬੱਚੇ 'ਤੇ ਵੈਨ ਚੜ੍ਹ ਗਈ। ਵੈਨ ਦੀ ਲਪੇਟ 'ਚ ਆਉਣ ਨਾਲ ਬੱਚੇ ਨੂੰ ਕਾਫ਼ੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਅੰਤੜੀਆਂ ਵਿਚ ਸੋਜ ਵੀ ਆ ਗਈ। ਹਾਦਸੇ ਤੋਂ ਬਾਅਦ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮਾਸੂਮ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਹ ਸਾਰੀ ਘਟਨਾ ਘਰ ਦੇ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।

ਇਹ ਵੀ ਪੜ੍ਹੋ: ਅਬੋਹਰ 'ਚ ਆਪਣੀ ਮਿਹਨਤ ਦੇ ਪੈਸੇ ਮੰਗਣ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਪੁਲਿਸ ਨੇ ਦੱਸਿਆ- ਗੌਤਮ ਮਾਰਗ ਰਾਮਨਗਰ ਨਿਵਾਸੀ ਘੀਰੂ ਸਿੰਘ ਰਾਠੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਤਿੰਨ ਸਾਲਾ ਪੁੱਤਰ ਅਦਵੇਦ ਸਿੰਘ ਸ਼ੁੱਕਰਵਾਰ ਸਵੇਰੇ ਘਰ ਦੇ ਬਾਹਰ ਖੇਡ ਰਿਹਾ ਸੀ। ਸਵੇਰੇ 8:12 ਵਜੇ ਦੇ ਕਰੀਬ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਵੈਨ ਨੇ ਉਸ ਦੇ ਪੁੱਤ ਨੂੰ ਟੱਕਰ ਮਾਰ ਦਿਤੀ। ਉਸ ਦਾ ਪੁੱਤ ਗੰਭੀਰ ਜਖ਼ਮੀ ਹੋ ਗਿਆ। ਕਾਰ ਚਾਲਕ ਕਾਰ ਭਜਾ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਪਿਓ ਨੇ ਆਪਣੇ ਪ੍ਰਵਾਰ ਨੂੰ ਦਿੱਤਾ ਜ਼ਹਿਰ, 12 ਸਾਲਾ ਧੀ ਦੀ ਇਲਾਜ ਦੌਰਾਨ ਮੌਤ

ਅਦਵੇਦ ਨੂੰ ਸੜਕ 'ਤੇ ਗੰਭੀਰ ਹਾਲਤ 'ਚ ਦੇਖ ਕੇ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿਤੀ। ਪ੍ਰਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰੈਫ਼ਰ ਕਰ ਦਿਤਾ। ਫਿਰ ਉਸ ਨੂੰ ਨਿਓ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।

ਪੀੜਤ ਨੇ ਅਪਣੇ ਤਿੰਨ ਸਾਲਾ ਪੁੱਤਰ ਦੇ ਹਾਦਸੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ। ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਫੁਟੇਜ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਵੈਨ ਅਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement