ਇਨ੍ਹਾਂ ਆਸਾਨ ਤਰੀਕਿਆਂ ਨਾਲ ਪ੍ਰਧਾਨ ਮੰਤਰੀ ਨੂੰ ਤੁਸੀਂ ਵੀ ਬੁਲਾ ਸਕਦੇ ਹੋ ਆਪਣੇ ਵਿਆਹ 'ਤੇ
Published : Dec 6, 2018, 4:33 pm IST
Updated : Apr 10, 2020, 11:47 am IST
SHARE ARTICLE
Wedding in Prime Minister Of India
Wedding in Prime Minister Of India

ਤੁਸੀਂ ਵੀ ਬੁਲਾ ਸਕਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵਿਆਹ 'ਤੇ ਜੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ 'ਤੇ...

ਨਵੀਂ ਦਿੱਲੀ (ਭਾਸ਼ਾ) : ਤੁਸੀਂ ਵੀ ਬੁਲਾ ਸਕਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵਿਆਹ 'ਤੇ ਜੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ 'ਤੇ ਬੁਲਾਉਣਾ ਆਸਾਨ ਹੈ ਅਤੇ ਤੁਸੀਂ ਵੀ ਉਨ੍ਹਾਂ ਨੂੰ ਆਪਣੇ ਵਿਆਹ 'ਤੇ ਬੁਲਾ ਸਕਦੇ ਹੋ। ਦਰਅਸਲ ਪ੍ਰਧਾਨ ਸੇਵਕ ਨਰਿੰਦਰ ਮੋਦੀ ਨੂੰ ਵਿਆਹ ਦੇ ਦੇਖਣ ਦਾ ਬਹੁਤ ਸ਼ੋਂਕ ਹੈ ਅਤੇ ਅਕਸਰ ਫ਼ਿਲਮੀ ਸਿਤਾਰਿਆਂ ਅਤੇ ਖਿਡਾਰੀਆਂ ਦੇ ਵਿਆਹਾਂ ਵਿਚ ਉਨ੍ਹਾਂ ਨੂੰ ਦੇਖਿਆ ਜਾਂਦਾ ਹੈ। ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਅਨੰਦ ਮਾਣਦੇ ਨਜ਼ਰ ਆਏ ਸਨ।

ਹੁਣ ਜੇਕਰ ਤੁਸੀਂ ਵੀ ਪ੍ਰਧਾਨ ਸੇਵਕ ਨੂੰ ਆਪਣੇ ਵਿਆਹ 'ਤੇ ਬੁਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਹੀ ਆਸਾਨ ਤਰੀਕਿਆਂ ਨਾਲ ਨਰਿੰਦਰ ਮੋਦੀ ਨੂੰ ਸੱਦਾ ਦੇ ਸਕਦੇ ਹੋ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਿਆਹ ਦਾ ਸੱਦਾ ਦੇਣ ਲਈ ਤੁਹਾਨੂੰ ਪ੍ਰਾਈਮ ਮਿਨਿਸਟਰ ਦਫਤਰ ਵਿਚ ਸੰਪਰਕ ਕਰ ਉਸ ਪਤੇ 'ਤੇ ਆਪਣੇ ਵਿਆਹ ਦਾ ਕਾਰਡ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਹਲਕੇ ਦੇ ਲੋਕ ਸਭਾ ਮੈਂਬਰ ਨਾਲ ਰਾਬਤਾ ਬਣਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਾ ਸਮਾਂ ਲੈ ਸਕਦੇ ਹੋ ਅਤੇ ਪ੍ਰਧਾਨ ਮੰਤਰੀ ਨੂੰ ਵਿਆਹ 'ਤੇ ਬੁਲਾ ਸਕਦੇ ਹੋ।

ਇਸਦੇ ਨਾਲ ਹੀ ਤੁਸੀਂ PMO ਦੀ ਵੈਬਸਾਈਟ 'ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਾ ਸਮਾਂ ਲੈ ਸਕਦੇ ਹੋ, ਪਰ ਦਫਤਰ ਵੱਲੋਂ ਤੁਹਾਨੂੰ ਮੁਲਾਕਾਤ ਦਾ ਕੀ ਸਮਾਂ ਦਿੱਤਾ ਜਾਵੇਗਾ ਇਸਦਾ ਕੁਝ ਨਹੀਂ ਪਤਾ। ਕਿਉਂ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਵਿਦੇਸ਼ੀ ਦੌਰਿਆਂ ਵਿਚ ਰੁਝੇ ਰਹਿੰਦੇ ਹਨ। ਤੁਸੀਂ ਚਾਹੋ ਤਾਂ 152, ਸਾਉਥ ਬਲਾਕ, ਰਾਏਸਿਨਾ ਹਿੱਲ, ਨਵੀਂ ਦਿੱਲੀ ਅਤੇ ਪੀਐਮ ਦੇ ਘਰ 7, ਰੈੱਡ ਕਰੋਸ ਰੋਡ, ਨਵੀਂ ਦਿੱਲੀ 110001 'ਤੇ ਵੀ ਅਪੀਲ ਲੈਟਰ ਭੇਜ ਕੇ ਮੁਲਾਕਾਤ ਦਾ ਸਮਾਂ ਲੈ ਸਕਦੇ ਹੋ ਅਤੇ ਵਿਆਹ ਲਈ ਸੱਦਾ ਦੇ ਸਕਦੇ ਹੋ।

ਖੈਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਭ ਤਰੀਕਿਆਂ ਨਾਲ ਤੁਸੀਂ ਵਿਆਹ 'ਤੇ ਤਾਂ ਬੁਲਾ ਸਕਦੇ ਹੋ ਪਰ ਇਸਦੇ ਬਾਵਜੂਦ ਤੁਹਾਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਸੰਬੰਧੀ ਪੁਖਤਾ ਇੰਤਜ਼ਾਮ ਵੀ ਕਰਨੇ ਪੈਣਗੇ। ਪਰ ਇਸ ਸਭ ਦੇ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੇ ਵਿਆਹ 'ਤੇ ਆਉਣਗੇ ਜਾਂ ਨਹੀਂ ਕਿਉਂ ਕਿ ਅੱਜ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਵੱਡੀ ਹਸਤੀ ਦੇ ਵਿਆਹ ਤੋਂ ਬਿਨ੍ਹਾ ਕਿਤੇ ਹੋਰ ਨਹੀਂ ਦੇਖਿਆ ਗਿਆ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement