'ਰੁਪਏ ਦੀ ਹਾਲਤ ਬਿਹਤਰ ਹੈ'
Published : Oct 6, 2018, 11:30 am IST
Updated : Oct 6, 2018, 11:30 am IST
SHARE ARTICLE
Urjit Patel
Urjit Patel

ਰੁਪਏ ਵਿਚ ਲਗਾਤਾਰ ਗਿਰਾਵਟ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦਾ ਮੰਨਣਾ ਹੈ ਕਿ ਹੋਰ ਉਭਰਦੀਆਂ ਬਾਜ਼ਾਰ ਅਰਥਵਿਵਸਥਾਵਾਂ ਦੀਆਂ ਮੁਦਰਾਵਾਂ..........

ਨਵੀਂ ਦਿੱਲੀ : ਰੁਪਏ ਵਿਚ ਲਗਾਤਾਰ ਗਿਰਾਵਟ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦਾ ਮੰਨਣਾ ਹੈ ਕਿ ਹੋਰ ਉਭਰਦੀਆਂ ਬਾਜ਼ਾਰ ਅਰਥਵਿਵਸਥਾਵਾਂ ਦੀਆਂ ਮੁਦਰਾਵਾਂ ਦੀ ਤੁਲਨਾ ਵਿਚ ਰੁਪਏ ਦੀ ਹਾਲਤ ਬਿਹਤਰ ਹੈ। ਡਾਲਰ ਦੇ ਮੁਕਾਬਲੇ ਰੁਪਇਆ ਕਾਰੋਬਾਰ ਦੌਰਾਨ ਟੁੱਟ ਕੇ ਪਹਿਲੀ ਵਾਰ 74 ਪ੍ਰਤੀ ਡਾਲਰ ਦੇ ਪੱਧਰ ਤੋਂ ਵੀ ਹੇਠਾਂ ਆ ਗਿਆ। ਪਟੇਲ ਨੇ ਕਿਹਾ ਕਿ ਰੁਪਏ ਦੀ ਦਰ ਬਾਜ਼ਾਰ ਵਿਚ ਤਾਕਤਾਂ ਤੋਂ ਤੈਅ ਹੁੰਦੀ ਹੈ ਅਤੇ ਰਿਜ਼ਰਵ ਬੈਂਕ ਨੇ ਲੈਣ-ਦੇਣ ਦਰ ਦਾ ਕੋਈ ਦਾਇਰਾ ਨਹੀਂ ਤੈਅ ਕਰ ਰਖਿਆ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਰੁਪਇਆ 17 ਫ਼ੀ ਸਦੀ ਟੁੱਟ ਚੁਕਾ ਹੈ।

ਗਵਰਨਰ ਨੇ ਇਹ ਵੀ ਕਿਹਾ ਕਿ ਸਤੰਬਰ ਦੇ ਅੰਤ ਤਕ ਵਿਦੇਸ਼ੀ ਮੁਦਰਾ ਭੰਡਾਰ 400.5 ਡਾਲਰ 'ਤੇ ਸੀ ਜੋ ਦਸ ਮਹੀਨਿਆਂ ਦੀ ਦਰਾਮਦ ਦੇ ਵਿੱਤ ਪੋਸ਼ਣ ਲਈ ਕਾਫ਼ੀ ਹੈ। ਕਾਂਗਰਸ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਗਿਰਾਵਟ 'ਤੇ ਭਾਰਤੀ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਦੇ ਬਿਆਨ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਆਰਥਕ ਕੁਪ੍ਰਬੰਧ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਜਵਾਬ ਦੇਣਾ ਚਾਹੀਦਾ ਹੈ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਮੈਂ ਆਰਬੀਆਈ ਦੇ ਗਵਰਨਰ ਦੇ ਬਿਆਨ ਤੋਂ ਹੈਰਾਨ ਹਾਂ। ਰੁਪਇਆ ਏਸ਼ੀਆ ਵਿਚ ਸੱਭ ਤੋਂ ਜ਼ਿਆਦਾ ਗਿਰਾਵਟ ਵਾਲੀ ਮੁਦਰਾ ਹੈ। ਭਾਰਤੀ ਅਰਥਵਿਵਸਥਾ ਦੀ ਇਹ ਹਾਲਤ ਕਿਉਂ ਹੋਈ? ਕੀ ਇਸ ਲਈ ਹੋਈ ਕਿਉਂਕਿ 12 ਲੱਖ ਕਰੋੜ ਰੁਪਏ ਦਾ ਐਨਪੀਏ ਹੈ? ਕੀ ਇਸ ਲਈ ਹੋਈ ਕਿ ਪਟਰੌਲ ਤੇ ਡੀਜ਼ਲ ਦੀ ਕੀਮਤ ਲਗਾਤਾਰ ਵਧ ਰਹੀ ਹੈ?  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement