ਵੱਖ-ਵੱਖ ਹਾਦਸਿਆਂ 'ਚ 9 ਸਕੂਲੀ ਬੱਚਿਆਂ ਸਮੇਤ 14 ਦੀ ਮੌਤ
Published : Aug 6, 2019, 3:05 pm IST
Updated : Aug 6, 2019, 3:09 pm IST
SHARE ARTICLE
9 children dead, 9 injured as school van plunges into Uttarakhand gorge
9 children dead, 9 injured as school van plunges into Uttarakhand gorge

ਗੰਭੀਰ ਬੱਚਿਆਂ ਨੂੰ ਏਅਰਲਿਫ਼ਟ ਕਰ ਕੇ ਦੇਹਰਾਦੂਨ ਭੇਜਿਆ

ਦੇਹਰਾਦੂਨ : ਉਤਰਾਖੰਡ ਦੇ ਦੋ ਵੱਖ-ਵੱਖ ਹਾਦਸਿਆਂ 'ਚ 14 ਲੋਕਾਂ ਦੀ ਮੌਤ ਹੋ ਗਈ, ਜਿਸ 'ਚ 9 ਬੱਚੇ ਵੀ ਸ਼ਾਮਲ ਹਨ। ਟਿਹਰੀ ਗੜ੍ਹਵਾਲ ਇਲਾਕੇ 'ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਵੈਨ ਦੇ ਖੱਡ 'ਚ ਡਿੱਗਣ ਕਾਰਨ 9 ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 9 ਬੱਚੇ ਜ਼ਖ਼ਮੀ ਹੋ ਗਏ। ਸਕੂਲੀ ਵੈਨ 18 ਬੱਚਿਆਂ ਨੂੰ ਲਿਜਾ ਰਹੀ ਸੀ। 

9 children dead as school van plunges into Uttarakhand gorge9 children dead as school van plunges into Uttarakhand gorge

ਘਟਨਾ ਮੰਗਲਵਾਰ ਸਵੇਰ ਦੀ ਹੈ। ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਪ੍ਰਤਾਪਨਗਰ-ਕਨਸਾਲੀ-ਮਦਨਨੇਗੀ ਮੋਟਰ ਸੜਕ 'ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਸਕੂਲੀ ਵੈਨ ਕਨਸਾਲੀ ਦੇ ਨੇੜੇ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ। ਘਟਨਾ ਟਿਹਰੀ ਜ਼ਿਲ੍ਹੇ ਦੇ ਪ੍ਰਤਾਪ ਨਗਰ ਬਲਾਕ ਦੀ ਹੈ। ਬੱਚਿਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਗੰਭੀਰ ਬੱਚਿਆਂ ਨੂੰ ਏਅਰਲਿਫ਼ਟ ਕਰ ਕੇ ਦੇਹਰਾਦੂਨ ਭੇਜਿਆ ਗਿਆ ਹੈ। ਸਕੂਲੀ ਵੈਨ 'ਚ 18 ਬੱਚੇ ਸਵਾਰ ਸਨ।

9 children dead as school van plunges into Uttarakhand gorge9 children dead as school van plunges into Uttarakhand gorge

ਟਿਹਰੀ ਗੜ੍ਹਵਾਲ ਦੇ ਰਾਹਤ ਅਤੇ ਬਚਾਅ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਸਵੇਰੇ ਟਿਹਰੀ ਗੜ੍ਹਵਾਲ ਦੇ ਕੰਗਸਾਲੀ 'ਚ ਹੋਇਆ, ਜਦੋਂ ਇਕ ਸਕੂਲੀ ਵੈਨ ਤਿੱਸਲ ਕੇ ਖੱਡ 'ਚ ਡਿੱਗ ਗਈ। ਹਾਦਸੇ ਸਮੇਂ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸੜਕ 'ਤੇ ਕਾਫ਼ੀ ਪਾਈ ਵੀ ਇਕੱਤਰ ਹੋਇਆ ਪਿਆ ਸੀ।

9 children dead as school van plunges into Uttarakhand gorge9 children dead as school van plunges into Uttarakhand gorge

ਦੂਜਾ ਹਾਦਸਾ ਬਦਰੀਨਾਥ ਹਾਈਵੇਅ 'ਤੇ ਹੋਇਆ, ਜਿਥੇ ਮੁਸਾਫ਼ਰਾਂ ਨਾਲ ਭਰੀ ਇਕ ਬੱਸ ਦੇ ਉੱਪਰ ਚੱਟਾਨ ਦਾ ਟੁਕੜਾ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਬਦਰੀਨਾਥ ਹਾਈਵੇ ਨੇੜੇ ਬਾਮਬਗੜ ਸਲਾਈਡ ਜ਼ੋਨ 'ਚ ਹੋਇਆ ਸੀ।

Location: India, Uttarakhand, Dehradun

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement