ਸਕੂਲੀ ਵਿਦਿਆਰਥੀ ਨੂੰ ਅਗ਼ਵਾ ਕਰ ਕੇ ਬੋਰੀ 'ਚ ਲਿਜਾ ਰਿਹਾ ਸਾਧ ਗ੍ਰਿਫ਼ਤਾਰ
Published : Aug 6, 2019, 7:57 pm IST
Updated : Aug 6, 2019, 7:57 pm IST
SHARE ARTICLE
11 year old boy kidnapped by Sadhu in Mathura
11 year old boy kidnapped by Sadhu in Mathura

ਸਕੂਲ ਤੋਂ ਘਰ ਪਰਤਦਿਆਂ ਰਸਤੇ ਵਿਚ ਕੁਝ ਸੁੰਘਾਉਣ ਮਗਰੋਂ ਬੱਚੇ ਨੂੰ ਬੋਰੇ ਵਿਚ ਪਾ ਲਿਆ ਸੀ

ਮਥੂਰਾ :  ਉੱਤਰ ਪ੍ਰਦੇਸ਼ ਦੇ ਮਥੂਰਾ 'ਚ ਸੋਮਵਾਰ ਨੂੰ ਕੋਸੀਕਲਾਂ ਕਸਬੇ ਤੋਂ 11 ਸਾਲ ਦੇ ਇਕ ਸਕੂਲੀ ਵਿਦਿਆਰਥੀ ਨੂੰ ਅਗ਼ਵਾ ਕਰ ਕੇ ਬੋਰੇ ਵਿਚ ਪਾ ਕੇ ਲਿਜਾ ਰਹੇ ਇਕ ਸਾਧ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ। ਦੂਜੇ ਸਾਧੂ ਮੌਕੇ ਤੋਂ ਫ਼ਰਾਰ ਹੋ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ। ਥਾਣਾ ਮੁਖੀ ਦੁਰਗੇਸ਼ ਕੁਮਾਰ ਨੇ ਦਸਿਆ, ''ਮੀਨਾ ਨਗਰ ਦਾ ਰਹਿਣ ਵਾਲਾ ਸਮੀਰ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਸੋਮਵਾਰ ਨੂੰ ਸਕੂਲ ਤੋਂ ਘਰ ਵਾਪਸ ਆਉਂਦੇ ਸਮੇਂ ਦੋ ਸਾਧਾਂ ਨੇ ਉਸ ਨੂੰ ਗੱਲਾਂ ਵਿਚ ਲਾ ਕੇ ਕੁਝ ਸੁੰਘਾ ਦਿਤਾ ਅਤੇ ਬੇਹੋਸ਼ ਹੋਣ 'ਤੇ ਉਸ ਨੂੰ ਬੋਰੇ ਵਿਚ ਪਾ ਲਿਆ। ਉਹ ਉਸ ਨੂੰ ਅਗ਼ਵਾ ਕਰ ਕੇ ਕਿਤੇ ਲਿਜਾਣ ਦਾ ਯਤਨ ਕਰ ਰਹੇ ਸਨ।''

KidnapKidnap

ਉਨ੍ਹਾਂ ਦਸਿਆ ਕਿ ਸਮੀਰ ਦੇ ਸਮੇਂ ਸਿਰ ਘਰ ਨਾ ਪਹੁੰਚਣ 'ਤੇ ਉਸ ਦੇ ਪਰਵਾਰ ਵਾਲੇ ਸਕੂਲ ਪਹੰਚੇ ਜਿਥੋਂ ਪਤਾ ਲੱਗਾ ਕਿ ਉਹ ਬਹੁਤ ਦੇਰ ਪਹਿਲਾਂ ਹੀ ਉਥੋਂ ਜਾ ਚੁੱਕਾ ਹੈ। ਜਿਸ 'ਤੇ ਬੱਚੇ ਦੀ ਭਾਲ ਕੀਤੀ ਗਈ। ਉਨ੍ਹਾਂ ਦਸਿਆ ਕਿ ਦੋ ਸਾਧਾਂ 'ਤੇ ਸ਼ੱਕ ਹੋਣ 'ਤੇ ਨੇੜੇ ਦੇ ਗੁਆਂਢੀ ਨੌਜੁਆਨਾਂ ਨੇ  ਉਨ੍ਹਾਂ ਨੂੰ ਬੋਰਾ ਖੋਲ੍ਹਣ ਲਈ ਕਿਹਾ ਤਾਂ ਇਕ ਸਾਧੂ ਭੱਜ ਗਿਆ। ਦੂਜਾ ਵੀ ਬੋਰਾ ਹੇਠਾਂ ਰੱਖ ਕੇ ਭੱਜਣ ਲੱਗਾ ਪਰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਸਮੀਰ ਨੂੰ ਬੋਰੇ ਵਿਚੋਂ ਕੱਢਿਆ ਗਿਆ।

kidnapKidnap

ਥਾਣਾ ਮੁਖੀ ਨੇ ਦਸਿਆ ਕਿ ਸਾਧਾਂ ਨੇ ਉਸ ਦੇ ਮੂੰਹ 'ਤੇ ਟੇਪ ਲਗਾਈ ਹੋਈ ਸੀ। ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਸਾਧ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੂਜੇ ਸਾਧ ਦੀ ਭਾਲ ਜਾਰੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement