ਮਰਾਠਾ ਰੋਸ ਪ੍ਰਦਰਸ਼ਨ ਦੌਰਾਨ ਬੀਜੇਪੀ ਸੰਸਦ ਹਿਨਾ ਗਾਵਿਤ ਦੀ ਕਾਰ 'ਤੇ ਹਮਲਾ
Published : Aug 6, 2018, 12:35 pm IST
Updated : Aug 6, 2018, 12:35 pm IST
SHARE ARTICLE
Maratha protesters attack BJP MP Heena Gavit’s car in Dhule
Maratha protesters attack BJP MP Heena Gavit’s car in Dhule

ਮਹਾਰਾਸ਼ਟਰ ਦੇ ਧੁਲੇ ਵਿਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਜਾਰੀ ਅੰਦੋਲਨ ਵਿਚ ਪਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਬੀਜੇਪੀ) ਸੰਸਦ ਹਿਨਾ ਗਾਵਿਤ

ਮੁੰਬਈ, ਮਹਾਰਾਸ਼ਟਰ ਦੇ ਧੁਲੇ ਵਿਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਜਾਰੀ ਅੰਦੋਲਨ ਵਿਚ ਪਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਬੀਜੇਪੀ) ਸੰਸਦ ਹਿਨਾ ਗਾਵਿਤ ਦੀ ਕਾਰ ਉੱਤੇ ਹਮਲਾ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਇਸ ਹਮਲੇ ਵਿਚ ਹਿਨਾ ਦੀ ਕਾਰ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਧੁਲੇ ਦੇ ਜ਼ਿਲ੍ਹਾ ਅਧਿਕਾਰੀ ਦਫਤਰ ਦੇ ਬਾਹਰ ਇਹ ਘਟਨਾ ਹੋਈ। ਸਥਾਨਕ ਪੁਲਿਸ ਦੇ ਮੁਤਾਬਕ, ਜ਼ਿਲ੍ਹਾ ਅਧਿਕਾਰੀ ਦਫ਼ਤਰ ਪਹੁੰਚੀ ਹਿਨਾ ਗਾਵਿਤ ਦੀ ਕਾਰ ਜਿਵੇਂ ਹੀ ਦਫਤਰ ਤੋਂ ਬਾਹਰ ਨਿਕਲੀ, ਤਾਂ 16 ਪਰਦਰਸ਼ਨਕਾਰੀਆਂ ਨੇ ਕਾਰ ਉੱਤੇ ਹਮਲਾ ਕਰ ਦਿੱਤਾ ਅਤੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ।

Maratha protesters attack BJP MP Heena Gavit’s car in DhuleMaratha protesters attack BJP MP Heena Gavit’s car in Dhuleਧੁਲੇ ਦੇ ਐਸਪੀ ਐਮ ਲਵ ਨੇ ਕਿਹਾ ਕਿ ਜਦੋਂ ਘਟਨਾ ਹੋਈ ਤਾਂ ਹਿਨਾ ਕਾਰ ਦੇ ਅੰਦਰ ਹੀ ਸੀ ਪਰ ਉਨ੍ਹਾਂ ਨੂੰ ਕੋਈ ਚੋਟ ਨਹੀਂ ਹੈ। ਦੱਸ ਦਈਏ ਕਿ ਉਹ ਨਾਂਦੁਰਬਾਰ ਲੋਕ ਸਭਾ ਸੀਟ ਤੋਂ ਸੰਸਦ ਹੈ। ਐਸਪੀ ਨੇ ਦੱਸਿਆ ਕਿ ਹਮਲਾ ਕਰਨ ਵਾਲੇ 16 ਪਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਧਿਆਨ ਯੋਗ ਹੈ ਕਿ ਮਹਾਰਾਸ਼ਟਰ ਵਿਚ ਮਰਾਠਾ ਭਾਈਚਾਰੇ ਦੇ ਲੋਕ ਸਿੱਖਿਆ ਅਤੇ ਰੁਜ਼ਗਾਰ ਖੇਤਰ ਵਿਚ ਓਬੀਸੀ ਕੋਟੇ ਦੇ ਤਹਿਤ 16 ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ।

Maratha protesters attack BJP MP Heena Gavit’s car in DhuleMaratha protesters attack BJP MP Heena Gavit’s car in Dhuleਪਿਛਲੇ ਮਹੀਨੇ ਵੀ ਮਰਾਠਾ ਭਾਈਚਾਰੇ ਦੇ ਲੋਕਾਂ ਨੇ ਮੁੰਬਈ ਅਤੇ ਰਾਜ ਦੇ ਕਈ ਹਿੱਸਿਆਂ ਵਿਚ ਪ੍ਰਦਰਸ਼ਨ ਕੀਤਾ ਸੀ, ਜਿਸ ਵਿਚ ਕਈ ਜਗ੍ਹਾ ਹਿੰਸਾ ਹੋਈ ਸੀ।  
ਮਾਮਲਾ ਵਧਦਾ ਦੇਖਕੇ ਮਹਾਰਾਸ਼ਟਰ ਸਰਕਾਰ ਨੇ 'ਮਹਾਰਾਸ਼ਟਰ ਸਟੇਟ ਬੀਸੀ ਕਮਿਸ਼ਨ' (ਏਮਏਸਬੀਸੀਸੀ) ਤੋਂ ਇਸ ਬਾਰੇ ਰਾਏ ਮੰਗੀ। ਮੁੱਖ ਮੰਤਰੀ ਇੰਦਰ ਫੜਨਵੀਸ ਨੇ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਮਰਾਠਿਆਂ ਨੂੰ ਰਾਖਵਾਂਕਰਨ ਦੇਣ ਨੂੰ ਤਿਆਰ ਹੈ ਪਰ ਇਹ ਸਭ ਕਾਨੂੰਨੀ ਦਾਇਰੇ ਵਿਚ ਰਹਿਕੇ ਹੀ ਕੀਤਾ ਜਾਵੇਗਾ। ਇਸ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਗਲ ਵੀ ਕਹੀ ਗਈ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement