ਮੱਧ ਪ੍ਰਦੇਸ਼ : 300 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਬੱਚੀ, ਬਚਾਅ ਮੁਹਿੰਮ ਜਾਰੀ

By : BIKRAM

Published : Jun 6, 2023, 6:52 pm IST
Updated : Jun 6, 2023, 6:57 pm IST
SHARE ARTICLE
Administrative staff and rescue team rushed to the spot.
Administrative staff and rescue team rushed to the spot.

ਮੁੱਖ ਮੰਤਰੀ ਨੇ ਘਟਨਾ ਦਾ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਬੱਚੀ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਕਰਨ ਨੂੰ ਕਿਹਾ

ਸੀਹੋਰ (ਮੱਧ ਪ੍ਰਦੇਸ਼): ਜ਼ਿਲ੍ਹੇ ਦੇ ਇਕ ਪਿੰਡ ’ਚ ਮੰਗਲਵਾਰ ਨੂੰ ਢਾਈ ਸਾਲ ਦੀ ਇਕ ਬੱਚੀ 300 ਫੁਟ ਡੂੰਘੇ ਬੋਰਵੈੱਲ ’ਚ ਡਿੱਗ ਗਈ। ਪ੍ਰਸ਼ਾਸਨ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ’ਚ ਲੱਗਾ ਹੈ। 

ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਬੱਚੀ 20 ਫ਼ੁੱਟ ਦੀ ਡੂੰਘਾਈ ’ਤੇ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਘਟਨਾ ਅੱਜ ਦੁਪਹਿਰ ਮੁੰਗਾਵਲੀ ਪਿੰਡ ਦੀ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ’ਚ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਬਚਾਅ ਮੁਹਿੰਮ ਜਾਰੀ ਹੈ। 

ਸੀਹੋਰ ਜ਼ਿਲ੍ਹੇ ਦੇ ਰਹਿਣ ਵਾਲੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਘਟਨਾ ਦਾ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਬੱਚੀ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਕਰਨ ਨੂੰ ਕਿਹਾ ਹੈ। 

ਬੋਰਵੈੱਲ ਨੂੰ ਤਿੰਨ ਮਹੀਨੇ ਪਹਿਲਾਂ ਪੁੱਟਿਆ ਗਿਆ ਸੀ। ਢਾਈ ਸਾਲਾਂ ਦੀ ਰਾਣੀ ਉਸ ਵੇਲੇ ਖੇਤ ’ਚ ਖੇਡ ਰਹੀ ਸੀ ਜਦੋਂ ਉਹ ਖੁੱਲ੍ਹੇ ਬੋਰਵੈੱਲ ’ਚ ਡਿੱਗ ਗਈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement