ਕਿਸਾਨੀ ਸੰਘਰਸ਼ ਬਾਰੇ ਬੋਲੇ ਗੁਰਪ੍ਰੀਤ ਘੁੱਗੀ, 'ਇਹ ਲੜਾਈ ਜ਼ਮੀਨ ਦੀ ਨਹੀਂ ਜ਼ਮੀਰ ਦੀ ਹੈ'
Published : Dec 5, 2020, 2:23 pm IST
Updated : Dec 5, 2020, 2:23 pm IST
SHARE ARTICLE
Gurpreet Singh at Delhi
Gurpreet Singh at Delhi

ਕਿਸਾਨਾਂ ਨੇ ਸਿੰਘੂ ਬਾਰਡਰ ਨੂੰ ਬਣਾਇਆ ਸਿੰਘ ਬਾਰਡਰ- ਗੁਰਪ੍ਰੀਤ ਘੁੱਗੀ

ਨਵੀਂ ਦਿੱਲੀ (ਲੰਕੇਸ਼ ਤ੍ਰਿਖਾ): ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਸਮਰਥਨ ਦੇਣ ਤੇ ਸੇਵਾ ਕਰਨ ਲਈ ਦਿੱਲੀ ਪਹੁੰਚੇ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਕਿਸੇ ਵਿਅਕਤੀ ਤੋਂ ਕੋਈ ਸਮੱਸਿਆ ਨਹੀਂ ਹੈ। ਆਰਐਸਐਸ ਦੇ ਕਿਸਾਨ ਵਿੰਗ ਨੇ ਵੀ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿੱਤਾ ਹੈ।

Gurpreet Singh at Delhi Gurpreet Singh at Delhi

ਘੁੱਗੀ ਨੇ ਕਿਹਾ ਕਿ ਉਹ ਨਾ ਭਾਜਪਾ ਨੂੰ ਨਿੰਦਣ ਦਿੱਲੀ ਆਏ ਹਨ ਤੇ ਨਾ ਹੀ ਆਰਐਸਐਸ ਨੂੰ ਨਿੰਦਣ ਆਏ ਬਲਕਿ ਉਹ ਕਿਸਾਨਾਂ ਦਾ ਸਾਥ ਦੇਣ ਆਏ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੇ ਹਰੇ ਰੰਗ ਦੀ ਪੱਗ ਬੰਨੀ ਹੈ ਤੇ ਇਹ ਹਰਾ ਰੰਗ ਹਰੀ ਸਿੰਘ ਨਲੂਏ ਵਾਲਾ ਰੰਗ ਹੈ ਤੇ ਇਸ ਹਰੇ ਰੰਗ ਨੂੰ ਅਫਗਾਨ ਵੀ ਨਹੀਂ ਸੀ ਫਿੱਕਾ ਪਾ ਸਕਿਆ। ਉਹਨਾਂ ਕਿਹਾ ਕਿ ਸਰਕਾਰ ਨੇ ਇੰਨਾ ਹਰਾ ਰੰਗ ਦੇਖ ਲੈਣਾ ਕਿ ਉਹਨਾਂ ਨੂੰ ਇਹ ਹਰਾ ਰੰਗ ਕਈ ਸਾਲਾਂ ਤੱਕ ਨਜ਼ਰ ਆਉਂਦਾ ਰਹੇਗਾ।

Gurpreet Singh at Delhi Gurpreet Singh at Delhi

ਉਹਨਾਂ ਕਿਹਾ ਕਿ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਪੂਰਾ ਪੰਜਾਬ ਇਕੱਠਾ ਕਰ ਦਿੱਤਾ ਹੈ। ਦਿੱਲੀ ਵਿਚ ਅਜਿਹਾ ਮਾਹੌਲ ਬਣਾ ਦਿੱਤਾ ਕਿ ਹੁਣ ਸ਼ਹਿਰਾਂ ਦੀ ਮਾਵਾਂ ਵੀ ਅਪਣੇ ਪੁੱਤਰਾਂ ਨੂੰ ਕਹਿ ਰਹੀਆਂ ਕਿ ਤੂੰ ਦਿੱਲੀ ਜਾ। ਉਹਨਾਂ ਕਿਹਾ ਕਿ ਅੱਜ ਸਾਡੇ ਕਿਸਾਨਾਂ ਨੇ ਸਿੰਘੂ ਬਾਰਡਰ ਦਾ ਨਾਂਅ ਬਦਲ ਕੇ ਸਿੰਘ ਬਾਰਡਰ ਕਰ ਦਿੱਤਾ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ ਆਉਣ ਤੋਂ ਪਹਿਲਾਂ ਉਹਨਾਂ ਨੂੰ ਕਈ ਲੋਕਾਂ ਦੇ ਸੁਨੇਹੇ ਆਏ ਕਿ ਤੁਸੀਂ ਕਿਉਂ ਜਾ ਰਹੇ ਹੋ? ਤਾਂ ਘੁੱਗੀ ਨੇ ਜਵਾਬ ਦਿੱਤਾ ਕਿ ਉਹ ਮਾਹੌਲ ਠੀਕ ਕਰਨ ਹੀ ਦਿੱਲੀ ਜਾ ਰਹੇ ਹਨ। ਉਹਨਾਂ ਕਿਹਾ ਇਹ ਲੜਾਈ ਜ਼ਮੀਨ ਦੀ ਨਹੀਂ ਜ਼ਮੀਰ ਦੀ ਹੈ।

Farmers ProtestFarmers Protest

ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜੁੜੇ ਭਾਜਪਾ ਨਾਲ ਹਨ ਪਰ ਅੰਦਰੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕੋਲ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਪਾਵਰ ਨਹੀਂ ਹੈ। ਇਸ ਲਈ ਆਖਰੀ ਫੈਸਲਾ ਉਦੋਂ ਹੀ ਆਵੇਗਾ ਜਦੋਂ ਮੋਦੀ ਸਾਹਿਬ ਚਾਹੁਣਗੇ। ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ ਬਾਰੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜਦੋਂ ਬਿਲ ਬਣਾਏ ਗਏ ਸੀ, ਉਦੋਂ ਕੋਈ ਮੀਟਿੰਗ ਨਹੀਂ ਕੀਤੀ ਗਈ, ਇਸ ਲਈ ਹੁਣ ਬਿਲ ਵਾਪਸ ਕਰਨ ਲਈ ਵੀ ਮੀਟਿੰਗ ਕਰਨ ਦੀ ਲੋੜ ਨਹੀਂ ਹੈ। 

Gurpreet Singh at Delhi Gurpreet Singh at Delhi

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਨ ਵਿਚ ਕਈ ਵਾਰ ਖਿਆਲ ਆਉਂਦਾ ਹੈ ਕਿ ਕਿਸਾਨ ਬਾਰਡਰ ਤੋਂ ਮੁੜੇ ਆ ਰਹੇ ਨੇ ਤੇ ਅੱਗੇ ਢੋਲ ਵੱਜ ਰਹੇ ਨੇ ਭੰਗੜੇ ਪੈ ਰਹੇ ਨੇ ਕਿ ਕਿਸਾਨਾਂ ਨੇ ਮੋਰਚਾ ਫਤਿਹ ਕਰ ਲਿਆ ਹੈ। ਘੁੱਗੀ ਨੇ ਕਿਹਾ ਕਿ ਭੰਗੜੇ ਚਾਹੇ ਅੱਜ ਪੈਣ ਜਾਂ ਕੱਲ ਪੈਣ ਸਾਰੇ ਭੰਗੜਾ ਪਾਉਣ ਲਈ ਤਿਆਰ ਹਨ।

ਉਹਨਾਂ ਕਿਹਾ ਕਿ ਪਿਛਲੇ ਦੋ ਢਾਈ ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਦਿੱਲੀ ਵਿਚ ਵੀ ਸ਼ਾਂਤਮਈ ਪ੍ਰਦਰਸ਼ਨ ਜਾਰੀ ਹਨ। ਦਿੱਲੀ ਵਿਚ ਧਰਨਿਆਂ ਦੌਰਾਨ ਲੋਕ ਅਪਣਾ ਸਮਾਨ ਵੇਚ ਰਹੇ ਹਨ ਤੇ ਲੋਕ ਉਹਨਾਂ ਪੂਰੇ ਪੈਸੇ ਦੇ ਰਹੇ ਹਨ। ਇਸ ਤੋਂ ਸਾਫ ਸੁਥਰਾ ਅੰਦੋਲਨ ਕਿਤੇ ਨਹੀਂ ਹੋ ਸਕਦਾ। 

Gurpreet Singh at Delhi Gurpreet Singh at Delhi

ਬੀਤੇ ਦਿਨੀਂ ਮੁਹੰਮਦ ਸਦੀਕ ਦੀ ਵਾਇਰਲ ਹੋਈ ਵੀਡੀਓ ਬਾਰੇ ਪ੍ਰਤੀਕਿਰਿਆ ਦਿੰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੁਹੰਮਦ ਸਦੀਕ ਸਾਹਬ ਦਾ ਪੰਜਾਬੀ ਭਾਸ਼ਾ ਵਿਚ ਬਹੁਤ ਅਹਿਮ ਯੋਗਦਾਨ ਹੈ ਤੇ ਉਹ ਕਾਫ਼ੀ ਬਿਮਾਰ ਵੀ ਰਹੇ। ਜਿਸ ਕਾਰਨ ਉਹ ਇਸ ਕਾਨੂੰਨ ਨੂੰ ਸਮਝ ਨਹੀਂ ਪਾਏ ਤੇ ਉਹਨਾਂ ਨੇ ਬਹੁਤ ਚੰਗੀ ਗੱਲ਼ ਕਹੀ ਕਿ ਉਹਨਾਂ ਨੂੰ ਇਸ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਘੁੱਗੀ ਨੇ ਕਿਹਾ ਕਿ ਇਸ ਮਾਮਲੇ 'ਤੇ ਭਗਵੰਤ ਮਾਨ ਬਹੁਤ ਚੰਗਾ ਬੋਲ ਰਹੇ ਨੇ ਕਿਉਂਕਿ ਇਸ ਬਾਰੇ ਉਹਨਾਂ ਨੂੰ ਕਾਫ਼ੀ ਜਾਣਕਾਰੀ ਹੈ। ਉਹਨਾਂ ਕਿਹਾ ਕਿ ਸੰਸਦ ਦੇ ਹਰ ਮੈਂਬਰ ਨੇ ਅਪਣਾ ਬਣਦਾ ਫਰਜ਼ ਨਿਭਾਇਆ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement