ਸੜਕ 'ਤੇ ਬੈਠੀ ਔਰਤ ਨੂੰ ਗੱਲਾਂ 'ਚ ਉਲਝਾ ਕੇ ਬੱਚਾ ਚੁੱਕ ਕੇ ਫਰਾਰ ਹੋਇਆ ਮੁਲਜ਼ਮ

By : GAGANDEEP

Published : Nov 5, 2022, 7:04 pm IST
Updated : Nov 5, 2022, 8:08 pm IST
SHARE ARTICLE
photo
photo

ਘਟਨਾ CCTV 'ਚ ਕੈਦ

 

ਸਹਾਰਨਪੁਰ: ਯੂਪੀ ਦੇ ਸਹਾਰਨਪੁਰ ਦੇ ਸਦਰ ਬਾਜ਼ਾਰ ਇਲਾਕੇ ਵਿੱਚ ਮਾਂ ਦੀ ਗੋਦ ਵਿੱਚ ਦੁੱਧ ਪੀ ਰਹੇ ਬੱਚੇ ਨੂੰ ਇੱਕ ਬਦਮਾਸ਼ ਝਪਟ ਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਬਦਮਾਸ਼ ਦੀ ਭਾਲ ਕਰ ਰਹੀ ਹੈ। ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 12 ਵਜੇ ਦੀ ਹੈ। ਪੀੜਤ ਹਿਨਾ ਮਿਸ਼ਨ ਕੰਪਾਊਂਡ ਕੈਂਪ ਕਲੋਨੀ ਵਿੱਚ ਬੈਠੀ ਸੀ। 7 ਮਹੀਨੇ ਦਾ ਬੇਟਾ ਸ਼ਿਵ ਉਨ੍ਹਾਂ ਦੀ ਗੋਦ ਵਿੱਚ ਸੀ।

ਉਹ ਉਸਨੂੰ ਦੁੱਧ ਪਿਲਾ ਰਹੀ ਸੀ। ਫਿਰ ਸੈਰ ਕਰਦੇ ਹੋਏ ਆਏ ਬਦਮਾਸ਼ ਨੇ ਹਿਨਾ ਨੂੰ ਗੱਲਾਂ 'ਚ ਫਸਾ ਲਿਆ। ਉਸ ਨੂੰ 10 ਰੁਪਏ ਦੇ ਦਿੱਤੇ। ਪੁਛਿਆ- ਕੀ ਲਿਆ ਹੈ ਆਪਣੀ ਗੋਦ ਵਿਚ? ਔਰਤ ਨੇ ਕਿਹਾ- ਇਹ ਮੇਰਾ ਬੱਚਾ ਹੈ। ਉਹ ਕੱਪੜੇ ਉਤਾਰ ਕੇ ਬੱਚੇ ਨੂੰ ਦਿਖਾਉਣ ਲੱਗਦੀ ਹੈ। ਜਿਵੇਂ ਹੀ ਔਰਤ ਨੇ ਬੱਚੇ ਤੋਂ ਕੱਪੜਾ ਚੁੱਕਿਆ ਤਾਂ ਬਦਮਾਸ਼ ਬੱਚੇ ਨੂੰ ਖੋਹ ਕੇ ਫਰਾਰ ਹੋ ਗਏ।

ਔਰਤ ਨੇ ਦੱਸਿਆ ਕਿ ਉਹ ਕਲੋਨੀ ਵਿੱਚ ਕਬਾੜ ਵੇਚ ਕੇ ਅਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਹੈ।  ਗੁੱਸੇ 'ਚ ਆ ਕੇ ਹਿਨਾ ਦੋਸ਼ੀ ਦੇ ਪਿੱਛੇ ਭੱਜੀ ਪਰ ਉਸ ਨੂੰ ਫੜ ਨਹੀਂ ਸਕੀ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਐਸਪੀ ਸਿਟੀ ਅਭਿਮਨਿਊ ਮੰਗਲਿਕ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦੀਆਂ ਤਸਵੀਰਾਂ ਕੱਢ ਲਈਆਂ ਗਈਆਂ ਹਨ, ਜਿਨ੍ਹਾਂ ਨੂੰ ਸਹਾਰਨਪੁਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਗਿਆ ਹੈ। ਉਸਦਾ ਚਿਹਰਾ ਬਹੁਤਾ ਸਾਫ਼ ਨਹੀਂ ਹੈ ਪਰ ਸ਼ੱਕੀ ਵਿਅਕਤੀਆਂ ਤੋਂ ਉਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement