ਬੇਂਗਲੁਰੂ ਦੀ ਡਿਪਟੀ ਮੇਅਰ ਰਮੀਲਾ ਉਮਾਸ਼ੰਕਰ ਦਾ ਦੇਹਾਂਤ
Published : Oct 5, 2018, 5:42 pm IST
Updated : Oct 5, 2018, 5:58 pm IST
SHARE ARTICLE
Bengaluru Deputy Mayor Ramila Umashankar
Bengaluru Deputy Mayor Ramila Umashankar

ਬੇਂਗਲੁਰੂ ਦੀ ਨਵੇਂ ਚੁਣੇ ਹੋਏ ਡਿਪਟੀ ਮੇਅਰ ਰਮੀਲਾ ਉਮਾਸ਼ੰਕਰ ਹੁਣ ਨਹੀਂ ਰਹੇ। ਕਾਰਡਿਅਕ ਅਰੇਸਟ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਰਮੀਲਾ ਉਮਾਸ਼ੰਕਰ 44 ਸਾਲ ਦੀ ਸੀ। ...

ਨਵੀਂ ਦਿੱਲੀ :- ਬੇਂਗਲੁਰੂ ਦੀ ਨਵੇਂ ਚੁਣੇ ਹੋਏ ਡਿਪਟੀ ਮੇਅਰ ਰਮੀਲਾ ਉਮਾਸ਼ੰਕਰ ਹੁਣ ਨਹੀਂ ਰਹੇ। ਕਾਰਡਿਅਕ ਅਰੇਸਟ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਰਮੀਲਾ ਉਮਾਸ਼ੰਕਰ 44 ਸਾਲ ਦੀ ਸੀ। 28 ਸਿਤੰਬਰ ਨੂੰ ਉਨ੍ਹਾਂ ਨੂੰ ਸਥਾਨਕ ਚੋਣਾਂ 'ਚ ਜਿੱਤ ਮਿਲੀ ਸੀ। ਰਮੀਲਾ ਉਮਾਸ਼ੰਕਰ ਕਾਵੇਰੀਪੁਰਾ ਵਾਰਡ ਵਿਚ ਕਾਰਪੋਰੇਟਰ ਵੀ ਸਨ। ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਵੀ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਵੀਰਵਾਰ ਨੂੰ ਨੰਮਾ ਮੈਟਰੋ ਦਾ ਉਦਘਾਟਨ ਸਮਾਰੋਹ ਵਿਚ ਰੋਮਿਲਾ ਉਨ੍ਹਾਂ ਦੇ ਨਾਲ ਸੀ। ਉਹ ਪਾਰਟੀ ਦੀ ਸਮਰਪਤ ਵਰਕਰ ਸੀ।

Ramila Umashankar Ramila Umashankar

ਕਾਰਡਿਅਕ ਅਰੈਸਟ ਨਾਲ ਤਮਿਲਨਾਡੂ ਦੀ ਸੀਐਮ ਜੈਲਲਿਤਾ ਅਤੇ ਮਸ਼ਹੂਰ ਅਭਿਨੇਤਰੀ ਸ਼੍ਰੀ ਦੇਵੀ ਦੀ ਵੀ ਜਾਨ ਚਲੀ ਗਈ ਸੀ। ਕਾਰਡਿਅਕ ਅਰੇਸਟ ਵਿਚ ਦਿਲ ਅਚਾਨਕ ਸਰੀਰ 'ਚ ਬਲਡ ਪੰਪ ਕਰਨਾ ਬੰਦ ਕਰ ਦਿੰਦਾ ਹੈ। ਅਜਿਹੇ ਵਿਚ ਉਹ ਆਦਮੀ ਅਚਾਨਕ ਬੇਹੋਸ਼ ਹੋ ਜਾਂਦਾ ਹੈ। ਜਾਂ ਉਹ ਸਾਹ ਲੈਣਾ ਬੰਦ ਕਰ ਦਿੰਦਾ ਹੈ ਜਾਂ ਫਿਰ ਨਾਰਮਲ ਤਰੀਕੇ ਨਾਲ ਸਾਹ ਲੈ ਨਹੀਂ ਪਾਉਂਦਾ।

ਇਸ ਹਾਲਤ ਵਿਚ ਜੇਕਰ ਸਮਾਂ ਰਹਿੰਦੇ ਇਲਾਜ ਨਾ ਮਿਲੇ ਤਾਂ ਤੁਰੰਤ ਜਾਨ ਵੀ ਜਾ ਸਕਦੀ ਹੈ। ਇਸ ਵਿਚ ਦਿਲ ਸਿਰਫ ਧੜਕਨਾ ਬੰਦ ਕਰ ਦਿੰਦਾ ਹੈ। ਹਾਰਟ ਅਟੈਕ ਵਿਚ ਇਨਸਾਨ ਦਾ ਦਿਲ ਧੜਕਦਾ ਰਹਿੰਦਾ ਹੈ ਭਲੇ ਹੀ ਉਸ ਨੂੰ ਧਮਨੀਆਂ ਤੋਂ ਖੂਨ ਦਾ ਸੰਚਾਰ ਨਹੀਂ ਮਿਲ ਰਿਹਾ ਹੁੰਦਾ ਹੈ। ਜਦੋਂ ਕਿ ਕਾਰਡਿਅਕ ਅਰੇਸ‍ਟ ਵਿਚ ਦਿਲ ਦੀ ਧੜਕਨ ਬੰਦ ਹੋਣ ਤੋਂ ਬਾਅਦ ਮਰੀਜ ਨੂੰ ਬਾਹਰੀ ਨਕਲੀ ਯੰਤਰਾਂ ਨਾਲ ਦਿਲ ਨੂੰ ਫਿਰ ਧੜਕਨ ਲਈ ਕੋਸ਼ਿਸ਼ ਕੀਤੀ ਜਾਂਦੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement