TikTok ਸਟਾਰ ਸੋਨਾਲੀ ਫੋਗਾਟ ਨੇ ਮਾਰਕਿਟ ਕਮੇਟੀ ਸਕੱਤਰ ਦੇ ਜੜਿਆ ਥੱਪੜ, ਵੀਡੀਓ ਵਾਇਰਲ
Published : Jun 5, 2020, 4:57 pm IST
Updated : Jun 5, 2020, 4:57 pm IST
SHARE ARTICLE
Sonali Phogat
Sonali Phogat

ਸੋਨਾਲੀ ਫੋਗਾਟ ਨੇ ਹਿਸਾਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਥੱਪੜ ਜੜ ਦਿੱਤਾ।

ਹਿਸਾਰ: ਟਿਕ-ਟਾਕ ਗਰਲ ਦੇ ਨਾਂਅ ਨਾਲ ਮਸ਼ਹੂਰ ਅਤੇ ਹਰਿਆਣਾ ਦੇ ਹਿਸਾਰ ਦੇ ਆਦਮਪੁਰ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਲੜਨ ਵਾਲੀ ਭਾਜਪਾ ਨੇਤਾ ਸੋਨਾਲੀ ਫੋਗਾਟ ਨੇ ਹਿਸਾਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਥੱਪੜ ਜੜ ਦਿੱਤਾ।

Sonali PhogaltSonali Phogat

ਸੋਨਾਲੀ ਫੋਗਾਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਸੋਨਾਲੀ ਫੋਗਾਟ ਦੀ ਕਿਸੇ ਗੱਲ ਨੂੰ ਲੈ ਕੇ ਮਾਰਕਿਟ ਕਮੇਟੀ ਦੇ ਸਕੱਤਰ ਨਾਲ ਬਹਿਸ ਹੋ ਗਈ ਅਤੇ ਇਸ ਬਹਿਸ ਦੌਰਾਨ ਸੋਨਾਲੀ ਨੇ ਅਪਣਾ ਆਪਾ ਖੋ ਦਿੱਤਾ ਤੇ ਮਾਰਟਿਕ ਕਮੇਟੀ ਦੇ ਚੇਅਰਮੈਨ ਨੂੰ ਪਹਿਲਾਂ ਥੱਪੜ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਤੋਂ ਬਾਅਦ ਥੱਪੜ ਜੜ ਦਿੱਤਾ।

Sonali PhogaltSonali Phogat

ਇਸ ਦੌਰਾਨ ਇਸ ਵੀਡੀਓ ਵਿਚ ਸਕੱਤਰ ਸੋਨਾਲੀ ਫੋਗਾਟ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਵੀਡੀਓ ਵਿਚ ਸੋਨਾਲੀ ਸਕੱਤਰ ਨੂੰ ਕਹਿ ਰਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹੋ, ਜਿਵੇਂ ਤੁਹਾਨੂੰ ਕੋਈ ਸਮਝ ਹੀ ਨਹੀਂ ਹੈ।

Sonali PhogaltSonali Phogat

ਮਹਿਲਾ ਦੇ ਨਾਲ ਬਦਸਲੂਕੀ ਕਰਨਾ ਕਿਸ ਨੇ ਸਿਖਾਇਆ ਹੈ। ਤੁਹਾਡੇ ਜਿੰਨੇ ਥੱਪੜ ਮਾਰੇ ਜਾਣ ਘੱਟ ਹਨ। ਇਸ ਤੋਂ ਬਾਅਦ ਸੋਨਾਲੀ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ ਪਰ ਚੌਂਕੀ ਇੰਚਾਰਜ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਨਾਲੀ ਫੋਗਾਟ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement