ਹੁਣ ਪਲਾਸਟਿਕ ਦੇ ਕਚਰੇ ਨਾਲ ਉਡੇਗਾ ਜਹਾਜ਼
Published : Jun 5, 2019, 5:11 pm IST
Updated : Jun 5, 2019, 5:11 pm IST
SHARE ARTICLE
Researcher finds way to turn plastic waste into jet fuel
Researcher finds way to turn plastic waste into jet fuel

ਵਿਗਿਆਨੀਆਂ ਨੇ ਲੱਭਿਆ ਪਲਾਸਟਿਕ ਤੋਂ ਈਂਧਨ ਬਣਾਉਣ ਦਾ ਨਵਾਂ ਤਰੀਕਾ

ਵੈਸ਼ਿੰਗਟਨ: ਵਿਗਿਆਨਕਾਂ ਨੇ ਪਾਣੀ ਦੀਆਂ ਬੋਤਲਾਂ ਅਤੇ ਪਲਾਸਟਿਕ ਕੂੜੇ, ਪਲਾਸਟਿਕ ਬੈਗ ਨੂੰ ਜਹਾਜ਼ ਈਂਧਨ ਵਿਚ ਬਦਲਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅਮਰੀਕਾ ਦੀ ਵੈਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਜਹਾਜ਼ ਈਂਧਨ ਬਣਾਉਣ ਲਈ ਪਲਾਸਟਿਕ ਦੇ ਕਚਰੇ ਨੂੰ ਐਕਟੀਵੇਟ ਕਾਰਬਨ ਨਾਲ ਜ਼ਿਆਦਾ ਤਾਪਮਾਨ ’ਤੇ ਪਿਘਲਾਇਆ।

PlasticPlastic

ਵਿਸ਼ਵ ਵਿਦਿਆਲਿਆ ਪ੍ਰੋਫੈਸਰ ਹਾਨਵੁ ਲੇਈ ਨੇ ਕਿਹਾ ਕਿ ਪਲਾਸਟਿਕ ਕਚਰਾ ਵਿਸ਼ਵ ਭਰ ਵਿਚ ਇਕ ਵੱਡੀ ਸਮੱਸਿਆ ਹੈ। ਇਹ ਪਲਾਸਟਿਕ ਦੇ ਪੁਨਰਚੱਕਰ ਦਾ ਬਹੁਤ ਵਧੀਆ ਤੇ ਸਧਾਰਣ ਦਾ ਤਰੀਕਾ ਹੈ। ਖੋਜਕਰਤਾਵਾਂ ਨੇ ਪਾਣੀ ਦੀਆਂ ਬੋਤਲਾਂ, ਦੁੱਧ ਦੀਆਂ ਬੋਤਲਾਂ, ਪਲਾਸਟਿਕ ਬੈਗ ਅਦਿ ਵਰਗੇ ਉਤਪਾਦਾਂ ਨੂੰ ਤਿੰਨ ਮਿਲੀਮੀਟਰ ਜਾਂ ਚਾਵਲ ਦੇ ਦਾਣੇ ਜਿੰਨਾ ਪੀਸ ਲਿਆ।

ਇਹਨਾਂ ਦਾਣਿਆਂ ਨੂੰ ਇਕ ਟਿਊਬ ਪਲਾਂਟ ਵਿਚ 430 ਤੋਂ 571 ਡਿਗਰੀ ਸੈਲਸੀਅਸ ਦੇ ਤਾਪਮਾਨ ’ਤੇ ਇਕ ਐਕਟੀਵੇਟ ਕਾਰਬਨ ਤੋਂ ਉਪਰ ਰੱਖਿਆ ਗਿਆ। ਵਿਭਿੰਨ ਤਾਪਮਾਨਾਂ ’ਤੇ ਕੀਤੀਆਂ ਗਈਆਂ ਇਹਨਾਂ ਪ੍ਰੀਖਿਆਵਾਂ ਦੇ ਜ਼ਰੀਏ ਉਹਨਾਂ ਨੂੰ 85 ਪ੍ਰਤੀਸ਼ਤ ਜਹਾਜ਼ ਈਂਧਨ ਅਤੇ 15 ਫ਼ੀਸਦੀ ਡੀਜ਼ਲ ਈਂਧਨ ਦਾ ਮਿਸ਼ਰਣ ਪ੍ਰਾਪਤ ਹੋਇਆ ਹੈ। ਇਹ ਖੋਜ ਅਪਲਾਈਡ ਐਨਰਜੀ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement