ਭੁੱਖ ਨੇ ਕੀਤਾ ਬੇਬਸ, ਔਰਤਾਂ ਨੇ ਕੁੱਤੇ ਤੋਂ ਰੋਟੀ ਖੋਹ ਕੇ ਭਰਿਆ ਅਪਣਾ ਢਿੱਡ
Published : Apr 5, 2020, 9:50 am IST
Updated : Apr 9, 2020, 5:33 pm IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ 14 ਅਪ੍ਰੈਲ ਤੱਕ ਲੌਕਡਾਊਨ ਕੀਤਾ ਗਿਆ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ 14 ਅਪ੍ਰੈਲ ਤੱਕ ਲੌਕਡਾਊਨ ਕੀਤਾ ਗਿਆ ਹੈ। ਇਸ ਫੈਸਲੇ ਕਾਰਨ ਲੋਕ ਸਾਵਧਾਨੀ ਵਜੋਂ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ। ਸਰਕਾਰ ਲੋਕਾਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਆਉਣ ਤਾਂ ਜੋ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਅਜਿਹੀ ਸਥਿਤੀ ਵਿਚ ਗਰੀਬਾਂ ਦੀ ਰੋਟੀ ‘ਤੇ ਵੀ ਖਤਰਾ ਮੰਡਰਾ ਰਿਹਾ ਹੈ। ਉਹਨਾਂ ਨੂੰ ਦੋ ਵਕਤ ਦੀ  ਰੋਟੀ ਬਹੁਤ ਮੁਸ਼ਕਿਲ ਨਾਲ ਮਿਲ ਰਹੀ ਹੈ। ਬਿਹਾਰ ਦੇ ਭਾਗਲਪੁਰ ਤੋਂ ਭੁੱਖਮਰੀ ਦੀਆਂ ਅਜਿਹੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। 

ਦਰਅਸਲ, ਭਾਗਲਪੁਰ ਵਿਚ ਰੋਟੀ ਦਾ ਇਕ ਟੁਕੜਾ ਸੜਕ ਕਿਨਾਰੇ ਪਿਆ ਸੀ, ਜਿਵੇਂ ਹੀ ਕੋਈ ਕੁੱਤਾ ਉਸ ਰੋਟੀ ਦੇ ਟੁਕੜੇ ਨੂੰ ਖਾਣ ਲਈ ਉਥੇ ਪਹੁੰਚਿਆ, ਦੋ ਔਰਤਾਂ ਉਥੇ ਆਉਂਦੀਆਂ ਹਨ। ਦੋਵੇਂ ਔਰਤਾਂ ਕੁੱਤੇ ਨੂੰ ਉੱਥੋਂ ਭਜਾ ਕੇ ਰੋਟੀ ਦਾ ਟੁਕੜਾ ਚੁੱਕ ਲੈਂਦੀਆਂ ਹਨ। ਇਹ ਸਾਰੀ ਘਟਨਾ ਇਕ ਨਜ਼ਦੀਕੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

 

ਜਿਸ ਨੇ ਵੀ ਇਸ ਵੀਡੀਓ ਨੂੰ ਵੇਖਿਆ ਉਹ ਹਿੱਲ ਗਿਆ। ਇਸ ਦੇ ਨਾਲ ਹੀ, ਭੁੱਖਮਰੀ ਦੀ ਦੂਜੀ ਕਹਾਣੀ ਵੀ ਭਾਗਲਪੁਰ ਦੀ ਹੈ, ਜਿੱਥੇ ਤਿੰਨ ਅਨਾਥ ਭੈਣਾਂ ਨੂੰ ਅਪਣੀ ਭੁੱਖ ਮਿਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਉਣੀ ਪਈ। ਦਰਅਸਲ ਲੌਕਡਾਊਨ ਨੇ ਭਾਗਲਪੁਰ ਵਿਚ ਇਕ ਗਰੀਬ ਪਰਿਵਾਰ ਦੀ ਰੋਜ਼ੀ ਰੋਟੀ ਖੋਹ ਲਈ ਹੈ। 

ਇਕ ਅਨਾਥ ਪਰਿਵਾਰ ਦੀਆਂ ਤਿੰਨ ਭੈਣਾਂ ਦੂਜਿਆਂ ਦੇ ਘਰਾਂ ਵਿਚ ਕੰਮ ਕਰਦੀਆਂ ਸਨ। ਲੌਕਡਾਊਨ ਕਾਰਨ ਉਨ੍ਹਾਂ ਦਾ ਕੰਮ ਬੰਦ ਹੋ ਗਿਆ ਅਤੇ ਉਹ ਤਿੰਨ ਭੈਣਾਂ ਭੁੱਖਮਰੀ ਦੇ ਕੰਢੇ ਪਹੁੰਚ ਗਈਆਂ ਹਨ। ਤਿੰਨ ਦਿਨਾਂ ਤੋਂ ਭੁੱਖੇ- ਪਿਆਸੇ  ਰਹਿਣ ਤੋਂ ਬਾਅਦ, ਤਿੰਨ ਭੈਣਾਂ ਸਮਝ ਨਾ ਸਕੀਆਂ ਕਿ ਕਿਸ ਕੋਲੋਂ ਮਦਦ ਮੰਗੀ ਜਾਵੇ। ਇਸ ਦੌਰਾਨ, ਉਹਨਾਂ ਨੇ ਅਖਬਾਰ ਵਿਚ ਪੀਐਮਓ ਨੰਬਰ ਵੇਖਿਆ। 

ਵੱਡੀ ਭੈਣ ਗੀਤਾ ਨੇ ਉਸ ਨੰਬਰ 'ਤੇ ਕਾਲ ਕਰਕੇ ਅਧਿਕਾਰੀਆਂ ਨੂੰ ਤਿੰਨ ਦਿਨਾਂ ਤੋਂ ਭੁੱਖੇ ਰਹਿਣ ਦੀ ਜਾਣਕਾਰੀ ਦਿੱਤੀ। ਪੀਐਮਓ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਬੁਲਾਉਣ ਤੋਂ ਬਾਅਦ ਜ਼ਿਲ੍ਹੇ ਵਿਚ ਹੜਕੰਪ ਮਚ ਗਿਆ। ਭਾਗਲਪੁਰ ਦੇ ਜਗਦੀਸ਼ਪੁਰ ਜ਼ੋਨ ਦੇ ਸੀਓ ਨੇ ਤੁਰੰਤ ਆਪਦਾ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਅਧਿਕਾਰੀ ਰਾਸ਼ਨ ਲੈ ਕੇ ਤਿੰਨਾਂ ਭੈਣਾਂ ਦੇ ਘਰ ਪਹੁੰਚ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement